ਨਾਜਾਇਜ਼ ਮਾਈਨਿੰਗ ਕਰਦੇ ਇਕ ਜੇ. ਸੀ. ਬੀ. ਮਸ਼ੀਨ ਤੇ ਦੋ ਟਿੱਪਰ ਕਾਬੂ
Monday, Oct 17, 2022 - 03:53 PM (IST)

ਭੱਦੀ (ਚੌਹਾਨ)- ਬੀਤੀ ਰਾਤ ਬਲਾਚੌਰ ਸਦਰ ਪੁਲਸ ਅਤੇ ਮਾਈਨਿੰਗ ਵਿਭਾਗ ਵੱਲੋਂ ਇਲਾਕੇ ਵਿਚ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ, ਜਿਸ ਵਿਚ ਇਕ ਜੇ. ਸੀ. ਬੀ. ਮਸ਼ੀਨ ਅਤੇ ਦੋ ਟਿੱਪਰ ਫੜੇ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਗੁਰਮੁੱਖ ਸਿੰਘ ਪੁਲਸ ਪਾਰਟੀ ਅਤੇ ਮਾਈਨਿੰਗ ਮਹਿਕਮੇ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਧਕਧਾਣਾ ਅਤੇ ਆਦੋਆਣਾ ਦੀ ਖੱਡ ਵਿਚ ਰੇਡ ਕੀਤੀ ਗਈ। ਉਸ ਸਮੇਂ ਇਕ ਜੇ. ਸੀ. ਬੀ. ਮਸ਼ੀਨ ਅਤੇ ਦੋ ਟਿੱਪਰ ਨਾਜਾਇਜ਼ ਮਾਈਨਿੰਗ ਕਰਦੇ ਫੜੇ ਗਏ ਪੁਲਸ ਟੀਮ ਨੂੰ ਦੇਖ ਤਿੰਨੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵੱਲੋਂ ਤਿੰਨੇ ਵਾਹਨਾਂ ਨੂੰ ਕਬਜ਼ੇ ਵਿਚ ਲੈਣ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।