ਘਰ ਦੇ ਬਾਹਰ ਵੇਚੀ ਜਾ ਰਹੀ ਨਾਜਾਇਜ਼ ਸ਼ਰਾਬ, 63 ਬੋਤਲਾਂ ਬਰਾਮਦ

11/24/2019 11:07:51 AM

ਜਲੰਧਰ (ਮਹੇਸ਼)— ਨਿਊ ਗਾਂਧੀ ਨਗਰ ਵਾਸੀ ਰਵੀ ਕੁਮਾਰ ਪੁੱਤਰ ਸਵਰਨ ਸਿੰਘ ਵੱਲੋਂ ਆਪਣੇ ਘਰ ਦੇ ਬਾਹਰ ਹੀ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਸੀ ਅਤੇ ਜਦੋਂ ਥਾਣਾ ਰਾਮਾ ਮੰਡੀ ਦੇ ਉਪਕਾਰ ਨਗਰ ਇਲਾਕੇ 'ਚ ਨਾਕਾ ਲਾ ਕੇ ਖੜ੍ਹੀ ਪੁਲਸ ਨੇ ਉਥੇ ਜਾ ਕੇ ਰੇਡ ਕੀਤੀ ਤਾਂ ਸਮੱਗਲਰ ਰਵੀ ਪਹਿਲਾਂ ਹੀ ਫਰਾਰ ਹੋ ਗਿਆ ਸੀ। ਪੁਲਸ ਨੇ ਮੌਕੇ ਤੋਂ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਦੀਆਂ 63 ਬੋਤਲਾਂ ਕਬਜ਼ੇ 'ਚ ਲਈਆਂ।
ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸ. ਸੁਲੱਖਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਮੁਲਜ਼ਮ ਕਿਥੋਂ ਦੂਜੇ ਸੂਬੇ ਦੀ ਸ਼ਰਾਬ ਲੈ ਕੇ ਆਉਂਦਾ ਸੀ ਅਤੇ ਕਦੋਂ ਤੋਂ ਇਸ ਗੈਰ-ਕਾਨੂੰਨੀ ਧੰਦੇ ਨੂੰ ਅੰਜਾਮ ਦੇ ਰਿਹਾ ਸੀ।


shivani attri

Content Editor

Related News