ਜੇਜੋਂ ਹਾਦਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ: ਨਿਮਿਸ਼ਾ ਮਹਿਤਾ

Monday, Aug 12, 2024 - 06:33 PM (IST)

ਜੇਜੋਂ ਹਾਦਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ: ਨਿਮਿਸ਼ਾ ਮਹਿਤਾ

ਹੁਸ਼ਿਆਰਪੁਰ- ਬੀਤੇ ਕੱਲ੍ਹ ਜੇਜੋ ਹਾਦਸੇ ਬਾਰੇ ਜਾਇਜ਼ਾ ਲੈਣ ਪਹੁੰਚੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਇਸ ਭਿਆਨਕ ਸੜਕ ਹਾਦਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ। ਨਿਮਿਸ਼ਾ ਮਹਿਤਾ ਨੇ ਜੇਜੋ ਪਹੁੰਚ ਕੇ ਇਲਾਕੇ ਦੇ ਲੋਕਾਂ ਅਤੇ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਇਹ ਹਾਦਸਾ ਅੱਖੀਂ ਦੇਖਿਆ ਸੀ। ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਪ੍ਰੈੱਸ ਨਾਲ ਵਾਰਤਾ ਕਰਦਿਆਂ ਕਿਹਾ ਕਰੀਬ ਹਰ ਸਾਲ ਇਸ ਲਸਾੜਾ ਜੇਜੋ ਚੋਅ 'ਤੇ ਹਾਦਸੇ ਹੁੰਦੇ ਹਨ ਅਤੇ ਕਈ ਵਾਰ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਹਾਦਸਿਆਂ ਤੋਂ ਕੋਈ ਸੇਧ ਨਹੀਂ ਲੈਂਦਾ ਤੇ ਨਾ ਹੀ ਆਪਣੀਆਂ ਕਮੀਆਂ ਨੂੰ ਦਰੁਸਤ ਕਰਨ ਵੱਲ ਧਿਆਨ ਦਿੰਦਾ ਹੈ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਭਾਜਪਾ ਆਗੂ ਨੇ ਕਿਹਾ ਹਰ ਸਾਲ ਇਸ ਖੱਡ 'ਚ ਤੁਫਾਨੀ ਤਰੀਕੇ ਨਾਲ ਪਾਣੀ ਅਤੇ ਪੱਥਰ ਆਉਂਦੇ ਹਨ ਜੋ ਸਕੂਟਰ ਅਤੇ ਕਾਰਾਂ ਵਾਲਿਆਂ ਨੂੰ ਹੜਾਂ ਕੇ ਲੈ ਜਾਂਦੇ ਹਨ ਪਰ ਪ੍ਰਸ਼ਾਸਨ ਅਜੇ ਤੱਕ ਨਾ ਤਾਂ ਖੜ ਦੇ ਰਸਤੇ 'ਤੇ ਚੰਗੇ ਡੰਗੇ ਲਾ ਸਕਿਆ ਹੈ ਅਤੇ ਨਾ ਹੀ ਰਸਤੇ ਦੇ ਨਾਲ-ਨਾਲ ਸੀਮੇਂਟ ਦੇ ਪੀਲਰ ਲਗਾ ਸਕਿਆ ਹੈਜੋ ਵਾਹਨਾਂ ਨੂੰ ਹੜਨ ਤੋਂ ਬਚਾ ਸਕਣ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਨਿਮਿਸ਼ਾ ਮਹਿਤਾ ਨੇ ਦੱਸਿਆ ਹਾਦਸਾ ਸਵੇਰੇ 9.30 ਵਜੇ ਹੋਇਆ ਤੇ ਡੂਬਣ ਵਾਲੇ ਲੋਕਾਂ ਨੂੰ ਬਚਾਉਣ ਲਈ ਪਿੰਡ ਜੇਜੋ ਲਸਾੜਾ ਮਹਿਦੂਦ ਅਤੇ ਪਰੋਵਾਲਾ ਦੇ ਨੌਜਵਾਨ ਸ਼ਿਵਮ, ਰੋਹਿਤ, ਰਵੀ, ਵਿਸ਼ਾਲ, ਸਚਿਨ, ਦੀਪਿਕ, ਦਵਿੰਦਰ, ਪਰਮਜੀਤ, ਅਤੁਲ, ਅਕਸ਼ੇ, ਸੋਨੂ, ਲਾਡੀ ਅਤੇ ਕਮਲ ਵੱਲੋਂ ਜਦੋ ਜਹਿਦ ਕੀਤੀ ਗਈ। ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤੇਜ਼ ਚੱਲ ਰਹੇ ਪਾਣੀ ਵਿਚ ਜਦੋ ਜਹਿਦ ਕਰਕੇ ਇਕ ਲੜਕੇ ਨੂੰ ਜੀਵਤ ਬਚਾਇਆ ਅਤੇ 4 ਲਾਸ਼ਾਂ ਨੂੰ ਵੀ ਕੱਢਿਆ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਨਿਮਿਸ਼ਾ ਮਹਿਤਾ ਨੇ ਅੱਗੇ ਬੋਲਦਿਆਂ ਕਿਹਾ ਕਿ ਹਾਦਸਾ ਸਵੇਰੇ 9.30 ਹੋਇਆ ਪਰ ਪ੍ਰਸ਼ਾਸਨ ਦੀਆਂ ਰੈਸਕਿਉ ਟੀਮਾਂ 2ਵਜੇ ਦੇ ਕਰੀਬ ਜੇਜੋ ਪਹੁੰਚੀਆਂ ਅਤੇ ਜ਼ਿਲ੍ਹਾ ਉੱਚ ਅਧਿਕਾਰੀਆਂ ਨੇ ਆ ਕੇ ਇਹ ਵੀ ਝੂਠ ਸਥਾਪਤ ਕਰ ਦਿੱਤਾ ਕਿ ਸਾਰੀਆਂ ਲਾਸ਼ਾਂ ਉਨ੍ਹਾਂ ਹੀ ਬਾਹਰ ਕੱਡੀਆਂ ਹਨ। ਉਨ੍ਹਾਂ ਕਿਹਾ ਆਪਣੀ ਜਾਨ 'ਤੇ ਖੇਡ ਕੇ ਖੱਡ ਵਿਚ ਹੜ੍ਹ ਡੂੱਬੇ ਲੋਕਾਂ ਦੀ ਜਾਨ ਵਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਅਜ਼ਾਦੀ ਦਿਹਾੜੇ 'ਤੇ ਇਨ੍ਹਾਂ ਨੌਜਵਾਨਾਂ ਨੂੰ ਮੁੱਖ ਮੰਤਰੀ ਤੋਂ ਸਨਮਾਨਿਤ ਕਰਵਾਇਆ ਜਾਵੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਨਮਾਨ ਦੇ ਅਸਲੀ ਹੱਕਦਾਰ  ਇਹ ਨੌਜਵਾਨ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਟ੍ਰੇਨਿੰਗ ਦੇ ਆਪਣੀ ਜਾਨ 'ਤੇ ਖੇਡ ਕੇ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।ਨਿਮਿਸ਼ਾ ਮਹਿਤਾ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਜਲਦ ਤੋਂ ਜਲਦ ਖੱਡ ਵਿਚਾਲਾ ਰਸਤਾ ਚੋੜਾ ਅਤੇ ਮਜ਼ਬੂਤ ਕਰਾ ਕੇ ਉਸ ਦੇ ਨਾਲ-ਨਾਲ ਸੀਮੇਂਟ ਦੇ ਪੀਲਰ ਲਗਾਵੇ ਤਾਂ ਕਿ ਕੋਈ ਵਾਹਨ ਪਾਣੀ ਦੇ ਬਾਵਜੂਦ ਖੱਡ 'ਚ ਨਾ ਹੜ ਸਕੇ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News