ਪੈਸੇ ਦੁੱਗਣੇ ਕਰਨ ਵਾਲੇ ਪਾਖੰਡੀ ਸਾਧ ਦਾ ਲਾਇਆ ਸੌਧਾ
Sunday, Aug 13, 2023 - 01:41 PM (IST)

ਗੜ੍ਹਸ਼ੰਕਰ (ਸ਼ੋਰੀ)- ਗੜ੍ਹਸ਼ੰਕਰ ਵਿਖੇ ਟਰੱਕ ਯੂਨੀਅਨ ਦੇ ਨੇੜੇ ਇਕ ਰਾਹਗੀਰ ਕੋਲੋਂ 5000 ਰੁਪਏ ਦੀ ਠੱਗੀ ਮਾਰਨ ਵਾਲੇ ਪਾਖੰਡੀ ਸਾਧ ਨੂੰ ਲੋਕਾਂ ਨੇ ਫੜ ਕੇ ਜਦ ਸੋਧਾ ਲਾਇਆ ਤਾਂ ਉਸ ਨੇ ਪੈਸੇ ਮੋੜ ਦਿੱਤੇ ਅਤੇ ਅੱਗੇ ਤੋਂ ਅਜਿਹਾ ਕੰਮ ਕਰਨ ਤੋਂ ਤੌਬਾ ਕੀਤੀ। ਮਿਲੀ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਨਜ਼ਦੀਕ ਜਾ ਰਹੇ ਦੋ ਵਿਅਕਤੀਆਂ ਨੂੰ ਤਿੰਨ ਪਾਖੰਡੀ ਸਾਧਾਂ ਨੇ ਰੋਕ ਕੇ ਪਹਿਲਾਂ ਇਕ ਰੁਪਏ ਦੀ ਮੰਗ ਕੀਤੀ ਅਤੇ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਰੁਪਈਆ ਤਾਂ ਹੈ ਨਹੀਂ, ਬਾਬਾ ਦੱਸ ਰੁਪਏ ਲੈ ਲਓ। ਜਦੋਂ ਰਾਹਗੀਰ ਆਪਣਾ ਪਰਸ ਖੋਲ੍ਹ ਕੇ ਉਸ ਨੂੰ ਦੱਸ ਰੁਪਏ ਦੇਣਾ ਲੱਗਾ ਤਾਂ ਪਖੰਡੀ ਸਾਧ ਦੀ ਪਰਸ ਵਿਚ ਪਏ ਨੋਟਾਂ ’ਤੇ ਨਿਗ੍ਹਾ ਪੈ ਗਈ।
ਤਿੰਨ ਪਖੰਡੀ ਸਾਧ ਮੋਟਰਸਾਈਕਲ ’ਤੇ ਸਵਾਰ ਸਨ। ਇਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਲਿਆ ਅਸੀਂ ਕਰਾਮਾਤ ਕਰਕੇ ਤੇਰੇ ਪੈਸੇ ਦੁੱਗਣੇ ਕਰ ਦਿੰਦੇ ਹਾਂ। ਰਾਹਗੀਰ ਨੇ ਪੰਜ ਹਜ਼ਾਰ ਰੁਪਏ ਪਰਸ ਵਿਚੋਂ ਕੱਢ ਕੇ ਬਾਬੇ ਨੂੰ ਦੇ ਦਿੱਤੇ। ਬਾਬੇ ਨੇ ਉਸ ਦਾ 5000 ਗਾਇਬ ਕਰ ਦਿੱਤਾ ਅਤੇ ਕਹਿਣ ਲੱਗਾ ਆਪਣਾ ਘਰ ਜਾ ਕੇ ਪਰਸ ਖੋਲ੍ਹੀ, ਪਰਸ ਵਿਚੋਂ 10 ਹਜ਼ਾਰ ਰੁਪਏ ਨਿਕਲਣਗੇ। ਰਾਹਗੀਰ ਨੂੰ ਬਾਬੇ ਦੀ ਇਸ ਕਰਾਮਾਤ 'ਤੇ ਸ਼ੱਕ ਪੈ ਗਿਆ ਅਤੇ ਉਸ ਨੇ ਬਾਬੇ ਨੂੰ ਫੜ ਲਿਆ ਅਤੇ ਆਪਣੇ ਪੈਸੇ ਵਾਪਸ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ ਤੇ ਸਤਲੁਜ 'ਚ ਛੱਡਿਆ ਗਿਆ ਪਾਣੀ, ਵੱਧ ਸਕਦੈ ਖ਼ਤਰਾ
ਮਾਮਲਾ ਵਿਗੜਦਾ ਵੇਖ ਕੇ ਪਖੰਡੀ ਸਾਧ ਦੇ ਦੋ ਸਾਥੀ ਤਾਂ ਆਪਣਾ ਮੋਟਰਸਾਈਕਲ ਲੈ ਕੇ ਉੱਥੋਂ ਰਫੂ ਚੱਕਰ ਹੋ ਗਏ ਪਰ ਕਰਾਮਾਤ ਕਰਨ ਵਾਲੇ ਪਾਖੰਡੀ ਸਾਧ ਨੂੰ ਰਾਹਗੀਰਾਂ ਨੇ ਸੋਧਾ ਲਾਉਣਾ ਸ਼ੁਰੂ ਕੀਤਾ ਤਾਂ ਉਸ ਦੇ ਕੱਪੜਿਆਂ ਵਿਚੋਂ ਹੀ ਪੰਜ ਹਜ਼ਾਰ ਰੁਪਏ ਬਰਾਮਦ ਕਰ ਲਏ। ਪਖੰਡੀ ਸਾਧ ਨੇ ਮੁੜ ਕਿਸੇ ਨਾਲ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਤਾਂ ਰਾਹਗੀਰਾਂ ਨੇ ਉਸ ਨੂੰ ਛੱਡ ਦਿੱਤਾ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਕੁਝ ਚਿਰ ਬਾਅਦ ਇਸ ਪਾਖੰਡੀ ਸਾਧ ਦੇ ਦੋਵੇਂ ਸਾਥੀ ਵਾਪਸ ਮੋਟਰਸਾਈਕਲ ਲੈ ਕੇ ਆ ਗਏ ਅਤੇ ਆਪਣੇ ਸਾਥੀ ਨੂੰ ਨਾਲ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਲੋਨ ਦਿਵਾਉਣ ਦੇ ਬਹਾਨੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਤਸਵੀਰਾਂ ਖਿੱਚ ਕੀਤਾ ਹੈਰਾਨ ਕਰਦਾ ਕਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ