ਪਤਨੀ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ''ਚ ਪਤੀ ਗ੍ਰਿਫਤਾਰ
Thursday, Jun 27, 2019 - 01:43 AM (IST)

ਜਲੰਧਰ (ਸੁਧੀਰ)-ਦਾਜ ਖਾਤਰ ਪਤਨੀ ਨੂੰ ਤੰਗ ਕਰਨ ਦੇ ਦੋਸ਼ 'ਚ ਥਾਣਾ ਨੰ. 2 ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀ ਦੀ ਪਛਾਣ ਬਲਰਾਮ ਵਾਸੀ ਯੂ. ਪੀ. ਹਾਲ ਵਾਸੀ ਲਾਂਵਾ ਮੁਹੱਲਾ ਵਜੋਂ ਹੋਈ ਹੈ। ਥਾਣਾ ਨੰ. 2 ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਬਲਰਾਮ ਪਿਛਲੇ ਸਾਲ ਇਕ ਪ੍ਰਵਾਸੀ ਔਰਤ ਨੂੰ ਵਰਗਲਾ ਕੇ ਜਲੰਧਰ ਲਿਆਇਆ ਸੀ ਜਿਸ ਤੋਂ ਬਾਅਦ ਦੋਨੋਂ ਵਿਆਹ ਕਰਵਾ ਕੇ ਇਕੱਠੇ ਰਹਿਣ ਲੱਗੇ। ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਦੇ ਕੁਝ ਦੇਰ ਬਾਅਦ ਬਲਰਾਮ ਦੀ ਪਤਨੀ ਨੇ ਪਤੀ ਨੂੰ ਜਿਮ ਜਾਣ ਦੀ ਗੱਲ ਕਹੀ ਤੇ ਫੀਸ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਪਤੀ ਨੇ ਉਸ ਨੂੰ ਆਪਣੇ ਪਿਤਾ ਕੋਲੋਂ ਜਿਮ ਦੀ ਫੀਸ ਤੇ 1 ਲੱਖ ਰੁਪਏ ਮੰਗਣ ਦੀ ਗੱਲ ਕਹੀ। ਪਰ ਅਜਿਹਾ ਨਾ ਕਰਨ 'ਤੇ ਬਲਰਾਮ ਨੇ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੇ ਤੰਗ ਹੋ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਪਰ ਬਾਅਦ 'ਚ ਮ੍ਰਿਤਕ ਲੜਕੀ ਦੇ ਪਿਤਾ ਰਾਧੇ ਲਾਲ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਦੀ ਬੇਟੀ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ ਤੇ ਕੁੱਟਮਾਰ ਕੀਤੀ ਜਾਂਦੀ ਸੀ। ਜਾਂਚ ਤੋਂ ਬਾਅਦ ਪੁਲਸ ਨੇ ਬਲਰਾਮ ਖਿਲਾਫ ਕੇਸ ਦਰਜ ਕਰ ਲਿਆ ਸੀ।