ਪਤੀ ਨੇ ਬੈਟ ਨਾਲ ਪਤਨੀ ਦੀ ਕੀਤੀ ਕੁੱਟ-ਮਾਰ

07/17/2019 4:49:12 AM

ਸ਼ਾਮਚੁਰਾਸੀ, (ਚੁੰਬਰ)- ਪਤੀ ਵੱਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬੈਟ ਨਾਲ ਆਪਣੀ ਪਤਨੀ ਦੀ ਇਸ ਕਦਰ ਕੁੱਟ-ਮਾਰ ਕੀਤੀ ਕਿ ਉਸ ਦੀ ਹਾਲਤ ਨਾਜ਼ਕ ਬਣੀ ਹੋਈ ਹੈ ਤੇ ਬਿਸਤਰੇ ਤੋਂ ਉੱਠਣ ਦੇ ਕਾਬਲ ਵੀ ਨਹੀਂ ਹੈ। ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਵਿਖੇ ਜ਼ੇਰੇ ਇਲਾਜ ਪੀਡ਼ਤ ਮਨਦੀਪ ਕੌਰ ਪੁੱਤਰੀ ਸਵਰਗੀ ਰਾਮ ਮੂਰਤੀ ਵਾਸੀ ਮਿਰਜ਼ਾਪੁਰ ਨੇਡ਼ੇ ਸ਼ਾਮਚੁਰਾਸੀ ਦੀ ਵਿਧਵਾ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ 11 ਸਾਲ ਪਹਿਲਾਂ ਉਸਦੀ ਲਡ਼ਕੀ ਦਾ ਹਰਦੀਪ ਸਿੰਘ ਪੁੱਤਰ ਸਵਰਗੀ ਦੇਸ ਰਾਜ ਵਾਸੀ ਧੋਗਡ਼ੀ ਥਾਣਾ ਆਦਮਪੁਰ ਨਾਲ ਪੂਰੀ ਗੁਰਮਿਆਦਾ ਅਨੁਸਾਰ ਵਿਆਹ ਹੋਇਆ ਸੀ। ਲਡ਼ਕੀ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਪਰਿਵਾਰ ਵਿਚ ਇਕ ਮੌਤ ਹੋਣ ਕਾਰਨ ਉਸ ਦੀ ਲਡ਼ਕੀ ਆਪਣੇ ਬੱਚਿਆਂ ਸਮੇਤ ਆਪਣੇ ਸਹੁਰੇ ਪਿੰਡ ਧੋਗਡ਼ੀ ਆਈ ਤਾਂ ਉਸਦਾ ਪਤੀ ਹਰਦੀਪ ਸਿੰਘ ਵਿਵਾਦ ਕਰਦਿਆਂਦਾਜ ਦੇ ਤਾਹਨੇ-ਮਿਹਣੇ ਦਿੰਦਿਆਂ ਗਾਲੀ-ਗਲੋਚ ਕਰਨ ਲੱਗਾ।

ਇਸ ਦਾ ਵਿਰੋਧ ਕਰਨ ਉਪੰਰਤ ਹਰਦੀਪ ਸਿੰਘ ਨੇ ਘਰ ਵਿਚ ਪਏ ਬੈਟ ਨਾਲ ਮਨਦੀਪ ਕੌਰ ਦੀ ਕੁੱਟ-ਮਾਰ ਕੀਤੀ ਅਤੇ ਆਂਢ-ਗੁਆਂਢ ਨੇ ਬੁਰੀ ਤਰ੍ਹਾਂ ਕੁਰਲਾ ਰਹੀ ਮਨਦੀਪ ਕੌਰ ਨੂੰ ਛੁਡਵਾ ਕੇ ਹਸਪਤਾਲ ਦਾਖਲ ਕਰਵਾਇਆ। ਇਸ ਪੂਰੇ ਮਾਮਲੇ ਦੀ ਪਡ਼ਤਾਲ ਐੱਸ. ਆਈ. ਰਘੂਨਾਥ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀਡ਼ਤ ਲਡ਼ਕੀ ਮਨਦੀਪ ਕੌਰ ਦਾ ਬਿਆਨ ਲੈਣ ਹਸਪਤਾਲ ਗਏ ਸਨ ਪਰ ਲਡ਼ਕੀ ਬਿਆਨ ਦੇਣ ਦੇ ਕਾਬਲ ਨਹੀਂ ਸੀ। ਲਡ਼ਕੀ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News