ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਧਾਰਮਿਕ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਦਾ ਸਨਮਾਨ ਸਮਾਰੋਹ ਭਲਕੇ
Saturday, Jan 17, 2026 - 02:56 PM (IST)
ਜਲੰਧਰ (ਪਾਂਡੇ)-ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਪੰਜਾਬ ਭਰ ਵਿਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਦਰਬਾਰ, ਸ਼੍ਰੀ ਭਗਵਤੀ ਜਗਰਾਤੇ ਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਵਾਲੀਆਂ ਸੰਸਥਾਵਾਂ, ਜੰਮੂ-ਕਸ਼ਮੀਰ ਦੇ ਉਜੜੇ ਹੋਏ ਲੋਕਾਂ ਲਈ ਰਾਸ਼ਨ ਦੇ ਟਰੱਕ ਭੇਜਣ ਵਾਲੀਆਂ, ਖ਼ੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਜਲੰਧਰ-ਫਗਵਾੜਾ ਰੋਡ ’ਤੇ ਸਥਿਤ ਹੋਟਲ ਕਲੱਬ ਕਬਾਨਾ ’ਚ 18 ਜਨਵਰੀ ਨੂੰ ਸਵੇਰੇ 9 ਵਜੇ ਕਰਵਾਏ ਜਾ ਰਹੇ ਸਮਾਰੋਹ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।
ਸਮਾਰੋਹ ਨੂੰ ਸਫ਼ਲ ਬਣਾਉਣ ਲਈ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਤੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਨੂੰ ਸੱਦਾ-ਪੱਤਰ ਭੇਜੇ ਜਾ ਚੁੱਕੇ ਹਨ। ਸਮਾਰੋਹ ਵਿਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ (ਮੋਮੈਂਟੋ) ਤੇ ਉਨ੍ਹਾਂ ਦੇ 3 ਪ੍ਰਤੀਨਿਧੀਆਂ ਨੂੰ ਰੋਜ਼ਾਨਾ ਵਰਤੋਂ ਦੀ ਸਮੱਗਰੀ ਨਾਲ ਭਰਿਆ ਇਕ-ਇਕ ਬੈਗ ਅਤੇ ਇਕ-ਇਕ ਸਨਮਾਨ-ਪੱਤਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ
ਦਿੱਤੇ ਜਾਣ ਵਾਲੇ ਬੈਗ (ਜਿਸ ਵਿਚ ਬੈਗ, ਕੀ-ਰਿੰਗ, ਪੈੱਨ, ਡਾਇਰੀ, ਕੰਟੇਨਰ) ਪੰਜਾਬ ਕੇਸਰੀ ਅਖ਼ਬਾਰ ਵੱਲੋਂ, ਹਨੂਮਾਨ ਚਾਲੀਸਾ ਅਵਿਨਾਸ਼ ਕਪੂਰ ਵੱਲੋਂ, ਮਿਠਾਈ ਲਵਲੀ ਸਵੀਟਸ, ਬਿਸਕੁਟ ਸੁਦੇਸ਼ ਵਿੱਜ, ਪ੍ਰਸਾਦ ਗੀਤਾ ਮੰਦਰ ਅਰਬਨ ਐਸਟੇਟ ਫੇਜ਼ 2, ਅੰਮ੍ਰਿਤਵਾਣੀ ਡਾ. ਨਰੇਸ਼ ਬਤਰਾ, ਗੀਤਾ ਸਾਰ ਰਵੀ ਸ਼ੰਕਰ ਸ਼ਰਮਾ, ਨਮਕੀਨ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਅਭੈ ਸੱਭਰਵਾਲ, ਨਮਕੀਨ ਸੰਜੀਵ ਦੇਵ ਸ਼ਰਮਾ, ਕੰਟੇਨਰ ਇਸਤਰੀ ਸਤਿਸੰਗ ਸਭਾ ਸ਼੍ਰੀ ਮਹਾਲਕਸ਼ਮੀ ਮੰਦਰ, ਰਬੜ ਦੀਆਂ ਚੱਪਲਾਂ ਦੀਪਕ ਸੂਰੀ ਤੇ ਮਸਾਲੇ ਬਾਵਾ ਮਸਾਲਾ ਕੰਪਨੀ ਨਵੀਂ ਦਿੱਲੀ (ਬੀ. ਐੱਮ. ਸੀ. ਨਰਪਾ ਮਸਾਲੇ) ਵੱਲੋਂ, ਨੂਡਲਜ਼ ਅਤੇ ਰਸ ਟੀ. ਆਰ. ਡੀ. ਪੀ. ਹੈਪੀ ਵਰਲਡ ਨਵੀਂ ਦਿੱਲੀ ਵੱਲੋਂ ਤੇ ਜਲ ਜ਼ੀਰਾ ਪੀਣ ਵਾਲੇ ਪਦਾਰਥ ਪ੍ਰਸ਼ਾਂਤ ਗੰਭੀਰ ਵੱਲੋਂ ਸਪਾਂਸਰ ਕੀਤੇ ਗਏ ਹਨ।
ਰਾਮ ਭਗਤਾਂ ਲਈ ਫਰੂਟ, ਕੌਫੀ, ਗੋਲ-ਗੱਪਿਆਂ ਦਾ ਸਟਾਲ ਬਲਬੀਰ ਗੁਪਤਾ ਦੁਰਗਾ ਸੇਵਕ ਸੰਘ ਲੁਧਿਆਣਾ, ਟਮੈਟੋ ਸੂਪ ਦਾ ਸਟਾਲ ਕਨ੍ਹਈਆ ਸਹਿਗਲ, ਦੁੱਧ ਦਾ ਸਟਾਲ ਅਸ਼ੋਕ ਸੱਭਰਵਾਲ, ਬਾਵਾ ਮਸਾਲਿਆਂ ਨਾਲ ਤਿਆਰ ਸ਼ਾਹੀ ਪਨੀਰ ਦਾ ਸਟਾਲ ਬੀ. ਐੱਮ. ਕੰਪਨੀ ਨਵੀਂ ਦਿੱਲੀ ਵੱਲੋਂ ਅਤੇ ਕੌਫੀ ਦਾ ਸਟਾਲ ਸਾਧੂਰਾਮ ਮਿੱਤਲ ਵੱਲੋਂ ਲਾਇਆ ਜਾਵੇਗਾ। ਇਸ ਮੌਕੇ ਰਾਮ ਭਗਤਾਂ ਨੂੰ ਦਿੱਤੇ ਜਾਣ ਵਾਲੇ ਯਾਦਗਾਰੀ ਚਿੰਨ੍ਹ ਬਸੰਤ ਆਈਸ ਕ੍ਰੀਮ ਲੁਧਿਆਣਾ ਵੱਲੋਂ ਸਪਾਂਸਰ ਕੀਤੇ ਗਏ ਹਨ।
ਇਹ ਵੀ ਪੜ੍ਹੋ: ਫਗਵਾੜਾ 'ਚ ਅੱਧੀ ਰਾਤ ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਤੇ ਪੈਟਰੋਲ ਬੰਬ ਨਾਲ ਕੀਤਾ ਹਮਲਾ
ਕੈਪੀਟੋਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਕਰੇਗੀ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ
ਡਾ. ਮੁਕੇਸ਼ ਵਾਲੀਆ ਨੇ ਦੱਸਿਆ ਕਿ ਸਮਾਰੋਹ ਦੌਰਾਨ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਡਾ. ਸੀ. ਐੱਸ. ਪਰੂਥੀ (ਬੀ. ਬੀ. ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਮੋਗਾ) ਦੇ ਨਿਰਦੇਸ਼ਾਂ ਹੇਠ ਮਾਹਿਰ ਡਾਕਟਰਾਂ ਦੀ ਟੀਮ—ਡਾ. ਹਰਨੂਰ ਸਿੰਘ ਪਰੂਥੀ, ਡਾ. ਬਲਜਿੰਦਰ ਪਾਲ ਸਿੰਘ, ਡਾ. ਯੋਗੇਸ਼ ਗਾਬਾ, ਡਾ. ਡੀ. ਪੀ. ਐੱਸ. ਮੱਕੜ, ਡਾ. ਵਿਕਰਾਂਤ ਮਹਾਜਨ, ਡਾ. ਬ੍ਰਿਜ ਅਵਤਾਰ ਸਿੰਘ ਬਾਂਸਲ ਤੇ ਜੀ. ਐੱਮ. ਰਵੀ ਸੱਭਰਵਾਲ ਵੱਲੋਂ ਜਨਰਲ ਚੈੱਕਅਪ ਤਹਿਤ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ. ਸੀ. ਜੀ., ਬੋਨ ਡੈਂਸਿਟੀ ਤੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਵੱਲੋਂ ਮੌਕੇ ’ਤੇ ਹੀ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਇਸੇ ਤਰ੍ਹਾਂ ਹਰਬਲ ਲਾਈਫ ਦੀ ਨਵਦੀਪ ਕੌਰ ਦੀ ਦੇਖ-ਰੇਖ ਵਿਚ ‘ਬਾਡੀ ਫੈਟ’ ਚੈੱਕਅਪ ਕੀਤਾ ਜਾਵੇਗਾ। ਲਾਈਨ ਆਈ ਕੇਅਰ ਸੈਂਟਰ ਜੈਤੋਂ ਦੇ ਡਾ. ਨਰੇਸ਼ ਮਿੱਤਲ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸਿਵਲ ਹਸਪਤਾਲ ਜਲੰਧਰ ਦੇ ਡਾ. ਅਰੁਣ ਵਰਮਾ ਤੇ ਡਾ. ਗੁਰਪ੍ਰੀਤ ਵੱਲੋਂ ਵੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਸਮਾਰੋਹ ਵਿਚ ਗੌਰਵ ਚਤਰਥ ਐਂਡ ਪਾਰਟੀ ਵੱਲੋਂ ਪ੍ਰਭੂ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ 'ਤੇ ਜਾਂਦੇ ਮੁੰਡੇ ਨੂੰ ਰਾਹ 'ਚ ਰੋਕ ਕੇ ਮਾਰ ਦਿੱਤੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
