ਟਾਂਡਾ ''ਚ 3 ਘਰਾਂ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

Monday, Sep 28, 2020 - 06:12 PM (IST)

ਟਾਂਡਾ ''ਚ 3 ਘਰਾਂ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਮੋਮੀ)— ਇਥੋਂ ਦੇ ਪਿੰਡ ਅਬਦੁੱਲਾਪੁਰ ਨਜ਼ਦੀਕ ਝੁੱਗੀਨੁਮਾ 3 ਘਰਾਂ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਪਰਿਵਾਰਾਂ ਦਾ ਸਾਰਾ ਸਾਮਾਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਸੜਕੇ ਸੁਆਹ ਹੋ ਗਈ। ਅੱਗ ਲੱਗਣ ਦੀ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਨੁਕਸਾਨ ਦਾ ਸ਼ਿਕਾਰ ਹੋਏ ਸ਼ਿੰਦਾ ਪੁੱਤਰ ਸੁਰਜਨ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ 'ਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

PunjabKesari

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਤੇਜ਼ੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਉਹ ਅੱਗ ਅੱਗੇ ਬੇਬੱਸ ਰਹੇ ਅਤੇ ਵੇਖਦੇ ਹੀ ਵੇਖਦੇ ਉਨ੍ਹਾਂ ਦਾ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ।

PunjabKesari

ਸ਼ਿੰਦਾ ਨੇ ਦੱਸਿਆ ਕਿ ਉਸ ਦੀ ਲਗਭਗ 25 ਹਜ਼ਾਰ ਰੁਪਏ ਨਕਦੀ ਅਤੇ ਸਾਰਾ ਸਾਮਾਨ ਨਸ਼ਟ ਹੋਇਆ ਹੈ। ਇਸੇ ਤਰ੍ਹਾਂ ਉਸ ਦੇ ਪੁੱਤਰਾਂ ਸੋਨਾ ਦਾ ਲਗਭਗ 10 ਹਜ਼ਾਰ ਰੁਪਏ, ਫਰਿੱਜ, ਬੈੱਡ ਆਦਿ ਸਾਮਾਨ ਅਤੇ ਰਾਜੂ ਦਾ ਲਗਭਗ 20 ਹਜ਼ਾਰ ਰੁਪਏ ਅਤੇ ਸਾਰਾ ਸਾਮਾਨ ਨਸ਼ਟ ਹੋ ਗਿਆ। ਪੀੜਤ ਪਰਿਵਾਰਾਂ ਅਤੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਸਰਕਾਰ ਕੋਲੋਂ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਅੱਗ ਕਿਨ੍ਹਾਂ ਹਾਲਾਤਾਂ 'ਚ ਲੱਗੀ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।


author

shivani attri

Content Editor

Related News