ਸ਼ਾਰਟ ਸਰਕਿਟ ਕਾਰਨ ਲੱਗੀ ਘਰ 'ਚ ਅੱਗ, ਕੀਮਤੀ ਸਾਮਾਨ ਸੜ ਕੇ ਸੁਆਹ

06/12/2019 6:18:48 PM

ਜਲੰਧਰ (ਕਮਲੇਸ਼)— ਇਥੋਂ ਦੇ ਬਸਤੀ ਦਾਨਿਸ਼ਮੰਦਾ 'ਚ ਰਿਸ਼ੀ ਬੇਕਰੀ ਦੇ ਨੇੜੇ ਸਥਿਤ ਇਕ ਘਰ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਰਕੇ ਘਰ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ੁਭਮ ਦੁਆ ਨੇ ਦੱਸਿਆ ਕਿ ਸਾਰਾ ਪਰਿਵਾਰ ਸਵੇਰ ਦੇ ਸਮੇਂ ਘਰ ਦੀ ਗ੍ਰਾਊਂਡ ਫਲੋਰ 'ਤੇ ਸੀ। ਉਪਰ ਵਾਲੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦੇਖ ਕੇ ਉਹ ਉਪਰ ਗਏ, ਜਿੱਥੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਜਿਸ ਕਾਰਨ ਕਮਰੇ ਵਿਚ ਪਿਆ ਟੀ. ਵੀ., ਬੈੱਡ, ਅਲਮਾਰੀ, ਪੱਖਾ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।


shivani attri

Content Editor

Related News