ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ ਲਾਈ ਅੱਗ

Friday, May 01, 2026 - 05:35 PM (IST)

ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ ਲਾਈ ਅੱਗ

ਜਲੰਧਰ (ਜ.ਬ.)-ਬਸਤੀ ਸ਼ੇਖ ਵਿਚ ਆਪਣੀ ਭੈਣ ਨੂੰ ਮਿਲਣ ਆਏ ਫਗਵਾੜਾ ਨਿਵਾਸੀ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਖੜ੍ਹੀ ਗੱਡੀ ਨੂੰ ਦੋ ਮੁਲਜ਼ਮਾਂ ਨੇ ਅੱਗ ਲਾ ਦਿੱਤੀ। ਸਵਿੱਫਟ ਕਾਰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਅਤੇ ਥਾਣਾ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਇਕ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ ਪਰਿਵਾਰ ਆਇਆ ਸਾਹਮਣੇ! ਮਾਂ ਨੇ ਕੀਤੇ ਵੱਡੇ ਖ਼ੁਲਾਸੇ

ਜਾਣਕਾਰੀ ਅਨੁਸਾਰ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਸ਼ਿਵੀ ਬੱਤਾ ਪੁੱਤਰ ਰਾਕੇਸ਼ ਬੱਤਾ ਨਿਵਾਸੀ ਨਿਊ ਮਾਡਲ ਟਾਊਨ ਫਗਵਾੜਾ, ਬਸਤੀ ਸ਼ੇਖ ਵਿਖੇ ਰਹਿੰਦੀ ਆਪਣੀ ਭੂਆ ਦੀ ਧੀ ਦੇ ਘਰ ਆਏ ਹੋਏ ਸਨ। ਸ਼ਿਵੀ ਨੇ ਆਪਣੀ ਗੱਡੀ ਘਰ ਤੋਂ ਕੁਝ ਦੂਰੀ ’ਤੇ ਖੜ੍ਹੀ ਕੀਤੀ ਸੀ। ਦੇਰ ਰਾਤ ਲਗਭਗ ਢਾਈ ਵਜੇ ਗੁਆਂਢੀਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਅੱਗ ਲੱਗਣ ਦੀ ਸੂਚਨਾ ਦਿੱਤੀ। ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ।

ਥਾਣਾ ਨੰ. 5 ਦੀ ਪੁਲਸ ਨੇ ਜਾਂਚ ਦੌਰਾਨ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਛਾਣੇ, ਜਿਸ ਵਿਚ ਦੋ ਨੌਜਵਾਨ ਗੱਡੀ ਨੂੰ ਅੱਗ ਲਾਉਂਦੇ ਦਿਖਾਈ ਦਿੱਤੇ। ਪੁਲਸ ਨੇ ਇਨ੍ਹਾਂ ਵਿਚੋਂ ਇਕ ਦੀ ਪਛਾਣ ਗੌਰਵ ਕੰਡਾ ਪੁੱਤਰ ਮਹਿੰਦਰ ਪਾਲ ਨਿਵਾਸੀ ਸੰਤ ਨਗਰ (ਨੇੜੇ ਹਾਂਡਾ ਡੇਅਰੀ) ਵਜੋਂ ਕੀਤੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਮੁਲਜ਼ਮ ਦੀ ਵੀ ਪਛਾਣ ਹੋ ਗਈ ਹੈ ਪਰ ਉਹ ਫ਼ਰਾਰ ਹੈ। ਪੈਪਸੀ ਕੰਪਨੀ ਦੇ ਡਿਪੂ ਹੋਲਡਰ ਸ਼ਿਵੀ ਬੱਤਾ ਦੇ ਬਿਆਨਾਂ ’ਤੇ ਪੁਲਸ ਨੇ ਬੀ. ਐੱਨ. ਐੱਸ. ਦੀ ਧਾਰਾ 326 (1) ਅਤੇ 324 (5) ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਰਹੇ ਨੌਜਵਾਨ ਗੋਪੀ ਨਿੱਝਰ ਦਾ ਕਤਲ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡੈਸ਼-ਬੋਰਡ ਵਿਚ ਪਏ 4.50 ਲੱਖ ਰੁਪਏ, ਆਰ. ਸੀ., ਬੈਂਕ ਦੇ ਦਸਤਾਵੇਜ਼, ਚੈੱਕ ਬੁੱਕਾਂ ਅਤੇ ਏ. ਟੀ. ਐੱਮ. ਕਾਰਡ ਸਭ ਕੁਝ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਅਨੁਸਾਰ ਅੱਗ ਲਾਉਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਸ਼ਿਵੀ ਦੀ ਭੈਣ ਦਾ ਜਵਾਈ ਹੈ, ਜਿਨ੍ਹਾਂ ਦਾ ਆਪਸੀ ਘਰੇਲੂ ਝਗੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ ਪੈਲੇਸ ਦੇ ਨੇੜੇ ਗੋਲ਼ੀਆਂ ਨਾਲ ਭੁੰਨ੍ਹਿਆ ਨੌਜਵਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News