ਹਿਮਾਚਲ ’ਚ ਬਰਫ਼ਬਾਰੀ ਨਾਲ ਸੈਲਾਨੀ ਹੋਏ ਆਕਰਸ਼ਿਤ, ਵੋਲਵੋ ਬੱਸਾਂ ’ਚ ਸੀਟਾਂ ਫੁੱਲ

01/25/2021 11:28:13 AM

ਜਲੰਧਰ (ਪੁਨੀਤ)- ਹਿਮਾਚਲ ਵਿਚ ਹੋਈ ਤਾਜ਼ਾ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਜਿਸ ਤਹਿਤ ਹਿਮਾਚਲ ਦੇ ਸ਼ਿਮਲਾ, ਮਨਾਲੀ ਅਤੇ ਚੰਬਾ ਸਮੇਤ ਮੁੱਖ ਹਿੱਲ ਸਟੇਸ਼ਨਾਂ ’ਤੇ ਜਾਣ ਵਾਲਿਆਂ ਦੀ ਗਿਣਤੀ ਵਿਚ ਇਕਦਮ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਮੁੱਖ ਬਾਜ਼ਾਰਾਂ ਅਤੇ ਉੱਪਰਲੇ ਇਲਾਕਿਆਂ ਵਿਚ 26 ਤੱਕ ਕਮਰੇ ਮੁਹੱਈਆ ਨਹੀਂ ਹਨ। ਜਲੰਧਰ ਤੋਂ ਗਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਮਲਾ ਵਿਚ 2 ਕਿਲੋਮੀਟਰ ਦੂਰ ਕਮਰਾ ਲੈਣਾ ਪਿਆ ਕਿਉਂਕਿ ਮਾਲ ਰੋਡ ਨੇੜੇ ਕਮਰੇ (ਪੈਕ) ਬੁੱਕ ਹੋ ਚੁੱਕੇ ਹਨ।

ਇਸ ਦਾ ਮੁੱਖ ਕਾਰਨ 26 ਜਨਵਰੀ ਦੀ ਛੁੱਟੀ ਅਤੇ ਹਿਮਾਚਲ ਦੀਆਂ ਮੁੱਖ ਥਾਵਾਂ ’ਤੇ ਹੋਈ ਬਰਫ਼ਬਾਰੀ ਨੂੰ ਦੱਸਿਆ ਜਾ ਰਿਹਾ ਹੈ। ਜਿਹੜੇ ਲੋਕ ਨਵੇਂ ਸਾਲ ’ਤੇ ਹਿਮਾਚਲ ਦੀਆਂ ਵਾਦੀਆਂ ਵਿਚ ਨਹੀਂ ਜਾ ਸਕੇ ਸਨ, ਉਹ ਬਰਫ਼ਬਾਰੀ ਦਾ ਆਨੰਦ ਮਾਣਨ ਲਈ ਹਿਮਾਚਲ ਵੱਲ ਰਵਾਨਾ ਹੋ ਗਏ ਹਨ। ਸਰਕਾਰੀ ਦਫ਼ਤਰਾਂ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਕਾਰਨ ਕਈ ਲੋਕ ਸ਼ਨੀਵਾਰ ਸ਼ਾਮ ਨੂੰ ਹੀ ਹਿਮਾਚਲ ਸਮੇਤ ਮੁੱਖ ਹਿੱਲ ਸਟੇਸ਼ਨਾਂ ’ਤੇ ਪਹੁੰਚ ਗਏ ਹਨ। ਕਈ ਲੋਕਾਂ ਨੇ ਸੋਮਵਾਰ ਦੀ ਛੁੱਟੀ ਲੈ ਲਈ ਹੈ, ਜਦਕਿ ਮੰਗਲਵਾਰ ਨੂੰ ਸਰਕਾਰੀ ਛੁੱਟੀ ਹੈ, ਇਸ ਲਈ ਲੋਕਾਂ ਨੇ ਪਰਿਵਾਰਾਂ ਨਾਲ ਛੁੱਟੀ ਮਨਾਉਣ ਦਾ ਪ੍ਰੋਗਰਾਮ ਬਣਾਇਆ ਹੈ। ਲੋਕਾਂ ਵੱਲੋਂ ਇਸ ਲਈ ਪਹਿਲਾਂ ਤੋਂ ਹੀ ਹੋਟਲਾਂ ’ਚ ਆਨਲਾਈਨ ਬੁਕਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

PunjabKesari

ਇਸ ਕਰਕੇ ਹੀ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਲਈ ਸ਼ਿਮਲਾ ਤਕ ਜਾਣ ਵਾਲੀਆਂ ਕਈ ਬੱਸਾਂ ਵਿਚ ਸੀਟਾਂ ਵੀ ਮੁਹੱਈਆ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜਲੰਧਰ ਤੋਂ ਚੰਡੀਗੜ੍ਹ ਤੱਕ ਆਮ ਬੱਸ ਰਾਹੀਂ ਪਹੁੰਚ ਕੇ ਉੱਥੋਂ ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਵੋਲਵੋ ਬੱਸਾਂ ਰਾਹੀਂ ਸ਼ਿਮਲਾ ਜਾਣ ਨੂੰ ਮਹੱਤਵ ਦਿੰਦੇ ਹਨ। ਹਿਮਾਚਲ ਵੱਲੋਂ ਇਸ ਮਹੀਨੇ ਵੋਲਵੋ ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ, ਜੋ ਕਿ ਯਾਤਰੀਆਂ ਲਈ ਬੇਹੱਦ ਆਰਾਮਦਾਇਕ ਸਾਬਤ ਹੋ ਰਹੀ ਹੈ। ਉਕਤ ਬੱਸਾਂ ਲਈ ਚੰਡੀਗਡ਼੍ਹ ਤੋਂ ਸੀਟਾਂ ਨਹੀਂ ਮਿਲ ਰਹੀਆਂ ਹਨ। ਸ਼ਿਮਲਾ ਤਕ ਜਾਣ ਵਾਲੇ ਲੋਕਾਂ ਨੇ ਪਹਿਲਾਂ ਹੀ ਆਨਲਾਈਨ ਸੀਟਾਂ ਬੁੱਕ ਕੀਤੀਆਂ ਹੁੰਦੀਆਂ ਹਨ, ਜਿਸ ਕਾਰਨ ਜਲੰਧਰ ਅਤੇ ਹੋਰ ਸਟੇਸ਼ਨਾਂ ਤੋਂ ਜਾਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਵੋਲਵੋ ਵਿਚ ਸੀਟਾਂ ਨਹੀਂ ਮਿਲ ਰਹੀਆਂ ਹੁੰਦੀਆਂ, ਉਨ੍ਹਾਂ ਨੂੰ ਆਮ ਬੱਸਾਂ ਰਾਹੀਂ ਸ਼ਿਮਲਾ ਰਵਾਨਾ ਹੋਣਾ ਪੈਂਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਉਥੇ ਹੀ, ਜਲੰਧਰ ਤੋਂ ਸਿੱਧੀਆਂ ਸ਼ਿਮਲਾ ਲਈ ਜਾਣ ਵਾਲੀਆਂ ਬੱਸਾਂ ਦੀ ਜਾਣਕਾਰੀ ਲੈਣ ਲਈ ਲੋਕ ਇਨਕੁਆਰੀ ਸੈਂਟਰ ’ਚ ਪੁੱਛਗਿੱਛ ਲਈ ਫੋਨ ਕਰਦੇ ਰਹੇ। ਦੱਸ ਦੇਈਏ ਕਿ ਜਲੰਧਰ ਡਿਪੂ ਤੋਂ ਸਵੇਰੇ 8.15 ਅਤੇ 11.05 ’ਤੇ ਬੱਸਾਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹੋਰ ਕਈ ਡਿਪੂਆਂ ਦੀਆਂ ਬੱਸਾਂ ਜਲੰਧਰ ਵਿਚੋਂ ਹੋ ਕੇ ਲੰਘਦੀਆਂ ਹਨ।
ਜਲੰਧਰ ਤੋਂ ਸ਼ਿਮਲਾ ਗਏ ਰੋਹਿਤ ਧੀਰ ਨੇ ਦੱਸਿਆ ਕਿ ਇਥੇ ਗੱਡੀਆਂ ਦੀ ਪਾਰਕਿੰਗ ਵਾਲੀਆਂ ਕਈ ਥਾਵਾਂ ਵੀ ਫੁੱਲ ਹੋ ਚੁੱਕੀਆਂ ਹਨ। ਬੱਸਾਂ ਵਿਚ ਆਉਣ ਵਾਲੇ ਲੋਕਾਂ ਨੂੰ ਆਰਾਮ ਹੈ ਕਿਉਂਕਿ ਗੱਡੀ ਲਾਉਣ ਦੀ ਟੈਨਸ਼ਨ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਇਥੇ ਕਿਤੇ ਵੀ ਘੁੰਮਣ ਜਾਣ ਲਈ ਲੋਕਲ ਟਰਾਂਸਪੋਰਟ ਆਸਾਨੀ ਨਾਲ ਮੁਹੱਈਆ ਹੋ ਜਾਂਦੀ ਹੈ।

ਇਹ ਵੀ ਪੜ੍ਹੋ:  ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

ਬੁਕਿੰਗ ਕਰਕੇ ਜਾਓ, ਦੁੱਗਣੇ ਰੇਟਾਂ ’ਤੇ ਮਿਲ ਰਹੇ ਕਮਰੇ
ਗਣਤੰਤਰ ਦਿਵਸ ਦੀ ਛੁੱਟੀ ਕਾਰਣ ਲੋਕਾਂ ਦਾ ਹਿਮਾਚਲ ਵੱਲ ਰੁਝਾਨ ਵਧ ਰਿਹਾ ਹੈ। ਇਸੇ ਸੰਦਰਭ ਵਿਚ ਲੋਕਾਂ ਨੂੰ ਹੋਟਲ ਵਿਚ ਪਹਿਲਾਂ ਹੀ ਬੁਕਿੰਗ ਕਰਵਾ ਕੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਮਰਾ ਲੈਣ ਦੀ ਟੈਨਸ਼ਨ ਖਤਮ ਹੋ ਜਾਂਦੀ ਹੈ। ਕਮਰਾ ਨਾ ਮਿਲਣ ’ਤੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਟਲਾਂ ਵਿਚ ਵੀ ਇਸ ਸਮੇਂ ਮਨਮਰਜ਼ੀ ਦੀਆਂ ਕੀਮਤਾਂ ’ਤੇ ਕਮਰੇ ਮਿਲ ਰਹੇ ਹਨ। ਰੁਟੀਨ ਵਿਚ ਜਿਹੜਾ ਕਮਰਾ 2000-2500 ਰੁਪਏ ਵਿਚ ਮਿਲਦਾ ਹੈ, ਉਸ ਦਾ ਹੁਣ 4000 ਤੋਂ ਜ਼ਿਆਦਾ ਰੇਟ ਵਸੂਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ

ਪੰਜਾਬ ’ਚ ਵੀ ਵਧੀ ਯਾਤਰੀਆਂ ਦੀ ਗਿਣਤੀ
ਵੇਖਣ ਵਿਚ ਆਇਆ ਹੈ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਪੰਜਾਬ ਵਿਚ ਧੁੰਦ ਘੱਟ ਪੈ ਰਹੀ ਹੈ, ਜਿਸ ਕਾਰਣ ਯਾਤਰੀ ਸਫ਼ਰ ਲਈ ਨਿਕਲ ਰਹੇ ਹਨ। ਇਸ ਲਈ ਪੰਜਾਬ ਵਿਚ ਚੱਲਣ ਵਾਲੀਆਂ ਬੱਸਾਂ ਵਿਚ ਵੀ ਯਾਤਰੀਆਂ ਦੀ ਗਿਣਤੀ ਵਧੀ ਹੈ। ਕਈ ਲੋਕ ਬੱਸ ਅੱਡਿਆਂ ’ਤੇ ਆ ਕੇ ਟਾਈਮ ਖਰਚ ਕਰਨ ਦੀ ਥਾਂ ਹਾਈਵੇ ਤੋਂ ਬੱਸਾਂ ਲੈ ਰਹੇ ਹਨ। ਇਸ ਕਰ ਕੇ ਬਟਾਲਾ, ਲੁਧਿਆਣਾ, ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਵੱਖ-ਵੱਖ ਰੂਟ ਅੱਜ ਲਾਭਦਾਇਕ ਸਾਬਤ ਹੋਏ ਹਨ। ਆਉਣ ਵਾਲੇ ਦਿਨਾਂ ਵਿਚ ਵੀ ਅਧਿਕਾਰੀਆਂ ਨੂੰ ਯਾਤਰੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਕਿਉਂਕਿ ਛੁੱਟੀ ਵਾਲੇ ਦਿਨ ਲੋਕ ਘੁੰਮਣ ਲਈ ਨਿਕਲਦੇ ਹਨ ਅਤੇ ਜ਼ਿਆਦਾਤਰ ਲੋਕ ਬੱਸਾਂ ਵਿਚ ਸਫ਼ਰ ਕਰਦੇ ਹਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News