ਬਰਲਟਨ ਪਾਰਕ ਸਪੋਰਟਸ ਹੱਬ ’ਤੇ ਹਾਈਕੋਰਟ ਦੀ ਸਖ਼ਤ ਟਿੱਪਣੀ, ਰਾਖਵੀਂ ਜਗ੍ਹਾ ’ਤੇ ਹੋ ਰਹੀ ਉਸਾਰੀ ਜਾਵੇਗੀ ਡੇਗੀ
Saturday, Oct 04, 2025 - 03:22 PM (IST)

ਜਲੰਧਰ (ਖੁਰਾਣਾ)–ਬਰਲਟਨ ਪਾਰਕ ਵਿਚ ਬਣ ਰਹੇ ਸਪੋਰਟਸ ਹੱਬ ਪ੍ਰਾਜੈਕਟ ’ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤ ਟਿੱਪਣੀ ਸਾਹਮਣੇ ਆਈ ਹੈ। ਹਾਈਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਗ੍ਰੀਨ ਬੈਲਟ ਲਈ ਰਾਖਵੀਂ ਜ਼ਮੀਨ ’ਤੇ ਹੋ ਰਹੀ ਉਸਾਰੀ ਨੂੰ ਕਦੀ ਵੀ ਡੇਗਣ ਦੇ ਹੁਕਮ ਦਿੱਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਸਪੋਰਟਸ ਹੱਬ ਦਾ ਉਦਘਾਟਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗੀਆਂ ਹਸਤੀਆਂ ਦੇ ਹੱਥੋਂ ਹੋ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਇਸ ਨੂੰ ਚੋਣ ਉਪਲੱਬਧੀ ਦੇ ਰੂਪ ਵਿਚ ਪੇਸ਼ ਕਰ ਰਹੀ ਹੈ। ਬਾਵਜੂਦ ਇਸ ਦੇ ਇਸ ਪ੍ਰਾਜੈਕਟ ਨੂੰ ਲੈ ਕੇ ਕਈ ਪਟੀਸ਼ਨਾਂ ਅਦਾਲਤ ਵਿਚ ਦਾਖ਼ਲ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ 2 ਦਿਨ ਇਹ ਦੁਕਾਨਾਂ ਬੰਦ ਰੱਖਣ ਦੇ ਹੁਕਮ
ਹਾਲ ਹੀ ਵਿਚ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਪਟੀਸ਼ਨਕਰਤਾਵਾਂ ਨੇ ਦੋਸ਼ ਲਾਇਆ ਕਿ ਸਪੋਰਟਸ ਹੱਬ ਦੀ ਵਧੇਰੇ ਉਸਾਰੀ ਗ੍ਰੀਨ ਬੈਲਟ ਅਤੇ ਪਾਰਕ ਲਈ ਰਾਖਵੀਂ ਜ਼ਮੀਨ ’ਤੇ ਕੀਤੀ ਜਾ ਰਹੀ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਭਾਵੇਂ ਜਲੰਧਰ ਨਗਰ ਨਿਗਮ ਨੂੰ ਅਜੇ ਰਸਮੀ ਨੋਟਿਸ ਨਹੀਂ ਦਿੱਤਾ ਿਗਆ ਪਰ ਅੰਤ੍ਰਿਮ ਹੁਕਮ ਤਹਿਤ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਰਾਖਵੀਂ ਜ਼ਮੀਨ ’ਤੇ ਉਸਾਰੀ ਹੋਈ ਤਾਂ ਭਵਿੱਖ ਵਿਚ ਪਟੀਸ਼ਨ ਮਨਜ਼ੂਰ ਹੋਣ ’ਤੇ ਉਸ ਦੇ ਡਿਮੋਲਿਸ਼ ਹੋਣ ਦਾ ਰਿਸਕ ਬਣਿਆ ਰਹੇਗਾ। ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਮਿਤੀ 29 ਅਕਤੂਬਰ ਤੈਅ ਕੀਤੀ ਹੈ। ਦੂਜੇ ਪਾਸੇ ਜਲੰਧਰ ਨਗਰ ਨਿਗਮ ਵੱਲੋਂ ਬਰਲਟਨ ਪਾਰਕ ਵਿਚ ਤੇਜ਼ੀ ਨਾਲ ਉਸਾਰੀ ਦਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਜੇ ਖ਼ਤਰੇ ਦੇ ਘੁੱਗੂ! ਡੈਮ ਦੇ ਖੋਲ੍ਹੇ ਫਲੱਡ ਗੇਟ, ਇਹ ਇਲਾਕੇ ਰਹਿਣ ਸਾਵਧਾਨ
ਹਰਿਆਲੀ ਦੀ ਰਾਖੀ ਅਤੇ ਵਿਕਾਸ ਕਰਨ ਦੀ ਬਜਾਏ ਨਗਰ ਨਿਗਮ ਜਲੰਧਰ 1870 ਤੋਂ ਹੋਂਦ ਵਿਚ ਇਤਿਹਾਸਕ ਬਰਲਟਨ ਪਾਰਕ ਦੀ ਹਰੀ-ਭਰੀ ਵਿਰਾਸਤ ਨੂੰ ਨਸ਼ਟ ਕਰ ਰਿਹਾ ਹੈ। ਸ਼ਹਿਰ ਦੇ ਇਸ ਪਾਰਕ ਵਿਚ 700 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਦਰੱਖਤ ਮੌਜੂਦ ਹਨ, ਜੋ ਨਾ ਸਿਰਫ ਸ਼ਹਿਰ ਦੀ ਸ਼ਾਨ ਹਨ, ਸਗੋਂ ਨਾਗਰਿਕਾਂ ਲਈ ਸਵੱਛ ਵਾਤਾਵਰਣ ਦਾ ਵੀ ਆਧਾਰ ਹਨ। ਨਗਰ ਨਿਗਮ ਕੰਕਰੀਟ ਅਤੇ ਸਟੀਲ ਦੀ ਕੰਸਟਰੱਕਸ਼ਨ ਨਾਲ ਪਾਰਕ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਇਹੀ ਜਗ੍ਹਾ ਬਜ਼ੁਰਗਾਂ ਦੇ ਟਹਿਲਣ ਅਤੇ ਨਾਗਰਿਕਾਂ ਲਈ ਸਵੱਛ ਹਵਾ ਵਿਚ ਸਾਹ ਲੈਣ ਲਈ ਸੁਰੱਖਿਅਤ ਰੱਖੀ ਗਈ ਸੀ ਪਰ ਉਸਾਰੀ ਦੇ ਕੰਮ ਕਾਰਨ ਹੁਣ ਸ਼ਹਿਰ ਦੇ ‘ਫੇਫੜੇ’ ਕਹੇ ਜਾਣ ਵਾਲੇ ਇਸ ਪਾਰਕ ਦੀ ਹੋਂਦ ਖਤਰੇ ਵਿਚ ਹੈ। ਇਹ ਕੰਮ ਕਿਸੇ ਵੀ ਨਜ਼ਰੀਏ ਤੋਂ ਵਿਕਾਸ ਨਹੀਂ, ਸਗੋਂ ਅਨਿਆਂ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਤੋਂ ਹਰਿਆਲੀ ਅਤੇ ਕੁਦਰਤੀ ਵਿਰਾਸਤ ਖੋਹ ਰਿਹਾ ਹੈ। -ਹਰੀਸ਼ ਸ਼ਰਮਾ, ਵਾਤਾਵਰਣ ਪ੍ਰੇਮੀ (ਜਨਰਲ ਸੈਕਟਰੀ, ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ)
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਲਗਾਤਾਰ ਵੱਧ ਰਹੀ ਇਹ ਭਿਆਨਕ ਬੀਮਾਰੀ, Positive ਨਿਕਲਣ ਲੱਗੇ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8