ਦਿਲ ਦੀ ਬੀਮਾਰੀ ਨਾਲ ਪੀੜਤ 13 ਸਾਲਾ ਬੱਚੀ ਲਈ ‘ਨਰੋਆ ਪੰਜਾਬ’ ਸੰਸਥਾ ਬਣੀ ਆਸ ਦੀ ਕਿਰਨ

03/04/2022 12:12:45 AM

ਨਵਾਂਸ਼ਹਿਰ (ਤ੍ਰਿਪਾਠੀ)- ਦਿਲ ਦੀ ਬੀਮਾਰੀ ਡਾਇਲੇਟਿਡ ਕਾਰਡੀਓਮਿਊਪੈਥੀ ਨਾਲ ਪੀੜਤ 13 ਸਾਲਾ ਬੱਚੀ ਨੂੰ ਨਵਾਂਸ਼ਹਿਰ ਦੀ ਨਰੋਆ ਪੰਜਾਬ ਸੰਸਥਾ ਤੋਂ ਜੀਵਨ ਦੀ ਨਵੀਂ ਆਸ ਮਿਲੀ ਹੈ। ਸੰਸਥਾ ਦੇ ਅਧਿਕਾਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਜਾਣਕਾਰੀ ਮਿਲੀ ਸੀ ਕਿ ਨੇੜਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੌਹੜਾ ਵਾਸੀ 13 ਸਾਲਾਂ ਬੱਚੀ ਦਿਲ ਦੀ ਮਾਰੂ ਬੀਮਾਰੀ ਡਾਇਲੇਟਿਡ ਕਾਰਡੀਮਿਊਪੈਧੀ ਹੈ ਅਤੇ ਉਸਦੇ ਇਲਾਜ ਲਈ ਦਿਲ ਦਾ ਟ੍ਰਾਂਸਪਲਾਂਟ ਕਰਵਾਉਣਾ ਲਾਜ਼ਮੀ ਹੈ।

 ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਉਨ੍ਹਾਂ ਦੱਸਿਆ ਕਿ ਉਕਤ ਬੱਚੀ ਦਾ ਆਪ੍ਰੇਸ਼ਨ ਚੇਨਈ ਦੇ ਹਸਪਤਾਲ ਵਿਖੇ ਹੋਣਾ ਹੈ ਅਤੇ ਉਸ ਲਈ ਕਰੀਬ 36 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ। ਸੰਸਥਾ ਦੇ ਅਧਿਕਾਰੀ ਨੇ ਦੱਸਿਆ ਕਿ ਉਕਤ ਜਾਣਕਾਰੀ ਮਿਲਣ ’ਤੇ ਸਰਕਾਰ ਹੁਸੈਨਪੁਰ ਨੇ ਨਵਾਂਸ਼ਹਿਰ ਦੇ ਇਕ ਹਸਪਤਾਲ ਵਿਖੇ ਭਰਤੀ ਉਕਤ ਬੱਚੀ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜਿਸ ਉਪਰੰਤ ਉਨ੍ਹਾਂ ਉਕਤ ਬੱਚੀ ਦੇ ਇਲਾਜ ਲਈ ਅੰਤਰਰਾਸ਼ਟਰੀ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਕੇ ਕਰੀਬ 8 ਲੱਖ ਰੁਪਏ ਦੀ ਰਕਮ ਇਕੱਠੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਐੱਨ.ਆਰ.ਆਈ. ਦੇ ਸਹਿਯੋਗ ਨਾਲ ਉਕਤ ਬੱਚੀ ਦਾ ਇਲਾਜ ਸੰਭਵ ਹੋਵੇਗਾ।

ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News