ਸਿਹਤ ਵਿਭਾਗ ਦੀ ਟੀਮ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ''ਤੇ ਛਾਪੇਮਾਰੀ

Monday, Oct 14, 2019 - 03:17 PM (IST)

ਸਿਹਤ ਵਿਭਾਗ ਦੀ ਟੀਮ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ''ਤੇ ਛਾਪੇਮਾਰੀ

ਗੜ੍ਹਸ਼ੰਕਰ (ਸ਼ੋਰੀ)— ਮਿਲਾਵਟੀ ਅਤੇ ਘਟੀਆ ਕਿਸਮ ਦੇ ਖਾਧ ਪਦਾਰਥਾਂ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਜਾਰੀ ਮੁਹਿੰਮ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਗੜ੍ਹਸ਼ੰਕਰ ਵਿਖੇ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਦੇ ਹੋਏ 10 ਸੈਂਪਲ ਭਰੇ ਗਏ। 

ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮਾ ਹੁਸ਼ਿਆਰਪੁਰ ਤੋਂ ਜ਼ਿਲਾ ਸਿਹਤ ਅਫਸਰ ਡਾ. ਸਵਿੰਦਰ ਸਿੰਘ, ਜ਼ਿਲਾ ਫੂਡ ਇੰਸਪੈਕਟਰ ਰਮਨ ਵਿਰਦੀ ਦੀ ਅਗਵਾਈ 'ਚ ਆਪਣੀ ਟੀਮ ਦੇ ਨਾਲ ਗੜ੍ਹਸ਼ੰਕਰ, ਸੈਲਾ, ਮਾਲਪੁਰ 'ਚ ਦੁਕਾਨਾਂ 'ਤੇ ਛਾਪੇਮਾਰੀ ਕਰਕੇ 10 ਦੁੱਧ ਅਤੇ ਮਠਿਆਈਆਂ ਦੇ 10 ਸੈਂਪਲ ਲਏ ਗਏ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਮਠਿਆਈਆਂ ਤਿਆਰ ਕਰਦੇ ਸਮੇਂ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਸਿਹਤ ਵਿਭਾਗ ਵੱਲੋਂ ਲਏ ਗਏ 10 ਸੈਂਪਲ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ ਅਤੇ ਰਿਪਰੋਟ ਆਉਣ ਤੋਂ ਬਾਅਦ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।  


author

shivani attri

Content Editor

Related News