ਹੈੱਡ ਕਾਂਸਟੇਬਲ ਦੀ ਗਲਤੀ ਨਾਲ ਭੱਜਿਆ ਭਗੌੜਾ

01/11/2019 7:00:00 AM

ਜਲੰਧਰ,   (ਰਮਨ, ਸ਼ੋਰੀ)–   ਸਿਵਲ ਹਸਪਤਾਲ ਵਿਚ ਸ਼ਾਮ ਦੇ ਸਮੇਂ ਭਗੌੜਾ ਹਵਾਲਾਤੀ ਪੁਲਸ ਦੀ ਗਲਤੀ ਨਾਲ ਭੱਜ ਗਿਆ। ਹੋਇਆ ਇਹ ਕਿ ਹਵਾਲਾਤੀ ਨੇ ਹੈੱਡ ਕਾਂਸਟੇਬਲ ਨੂੰ ਕਿਹਾ ਕਿ ਉਹ ਪਿਸ਼ਾਬ ਕਰਨਾ ਚਾਹੁੰਦਾ ਹੈ ਅਤੇ ਪੁਲਸ ਵਾਲਾ ਉਸ ਨੂੰ ਪਖਾਨੇ ਲੈ ਗਿਆ। ਕਾਫੀ ਦੇਰ ਤੱਕ ਪੁਲਸ ਵਾਲਾ ਉਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਪਤਾ ਲੱਗਾ ਕਿ ਉਹ ਭੱਜ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਨੰਬਰ 4 ਦੀ ਪੁਲਸ ਨੇ ਧੋਖਾਦੇਹੀ ਦੇ ਮਾਮਲੇ ਵਿਚ ਅਨਿਲ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਕੋਤਵਾਲੀ ਬਾਜ਼ਾਰ ਪੁਰਾਣੀ ਸਬਜ਼ੀ ਮੰਡੀ ਨੂੰ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਸੀ, ਜੋ ਕਿ ਅਦਾਲਤ ਵਲੋਂ ਭਗੌੜਾ ਸੀ। ਮੁਲਜ਼ਮ ਥਾਣਾ ਨੰਬਰ 2 ਦੇ ਕੇਸ ’ਚ ਨਾਮਜ਼ਦ ਸੀ। ਪੁਲਸ ਨੇ ਦੁਪਹਿਰ ਸਮੇਂ ਉਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਪਰ ਸ਼ਾਤਿਰ ਅਨਿਲ ਕੋਰਟ ’ਚ ਡਰਾਮਾ ਕਰਦੇ ਹੋਏ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਅਦਾਲਤ ਦੇ ਹੁਕਮ ਨਾਲ ਦੁਬਾਰਾ ਸਿਵਲ ਹਸਪਤਾਲ ’ਚ ਮੈਡੀਕਲ ਲਈ ਭੇਜਿਆ ਗਿਆ। ਥਾਣਾ ਨੰਬਰ 2 ਵਿਚ ਤਾਇਨਾਤ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਅਤੇ ਜਾਂਚ ਤੋਂ ਬਾਅਦ ਏ. ਐੱਸ. ਆਈ. ਡਾਕਟਰ ਦੇ ਕਮਰੇ ’ਚ ਗੱਲਬਾਤ ਕਰ ਰਿਹਾ ਸੀ। ਇਸ ਪਿੱਛੋਂ ਦੋਸ਼ੀ ਨੇ  ਬਾਥਰੂਮ ਜਾਣ ਦੀ ਗੱਲ ਕੀਤੀ। ਹੈੱਡਕਾਂਸਟੇਬਲ ਉਸਨੂੰ ਐਮਰਜੈਂਸੀ ਵਾਰਡ ਦੇ ਬਾਥਰੂਮ ਵਿਚ ਲੈ ਗਿਆ ਅਤੇ ਬਾਹਰ ਖੜ੍ਹ ਕੇ ਉਸ ਦਾ ਇੰਤਜ਼ਾਰ ਕਰਨ ਲੱਗਾ। 
ਉਥੇ ਭਗੌੜਾ ਫਾਇਦਾ ਉਠਾਉਂਦੇ ਹੋਏ ਖਿੜਕੀ ਦੇ ਰਸਤੇ ਭੱਜ ਗਿਆ। 
 


Related News