ਹਰਿਆਣਾ ਰੋਡ ''ਤੇ 2 ਮਜ਼ਦੂਰਾਂ ਦੇ ਪੈਰ ''ਚ ਗੋਲੀ ਮਾਰ ਕੀਤੀ ਲੁੱਟ-ਖੋਹ

10/17/2018 10:08:23 PM

ਹੁਸ਼ਿਆਰਪੁਰ,(ਅਮਰਿੰਦਰ)— ਦਸੂਹਾ ਰੋਡ 'ਤੇ ਭੀਖੋਵਾਲ ਅਤੇ ਬਾਗਪੁਰ ਪਿੰਡ ਵਿਚਾਲੇ ਬੁੱਧਵਾਰ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 2 ਮਜ਼ਦੂਰਾਂ ਦੇ ਪੈਰ 'ਚ ਗੋਲੀ ਮਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਨਾਲ ਮਚੀ ਭਜਦੌੜ ਤੋਂ ਬਾਅਦ ਲੋਕਾਂ ਦੋਵੇਂ ਜ਼ਖਮੀਆਂ ਨੂੰ ਨਲੋਈਆਂ ਚੌਕ ਸਥਿਤ ਨਿਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਇਸ ਵਿਚਾਲੇ ਸੂਚਨਾ ਮਿਲਦੇ ਹੀ ਥਾਣਾਂ ਹਰਿਆਣਾ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਵੀ ਹਸਪਤਾਲ ਪੁੱਜੇ। ਹਸਪਤਾਲ ਪੁੱਜ ਕੇ ਐੱਸ. ਐੱਚ. ਓ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਮਜ਼ਦੂਰਾਂ ਦੀ ਪਛਾਣ ਬਿਰਜੂ ਨਿਵਾਸੀ ਮੋਤੀ ਹਾਰੀ ਜਿਲਾ ਬਿਹਾਰ ਅਤੇ ਪੱਪੂ ਨਿਵਾਸੀ ਪਿੰਡ ਮਨਪੁਰਾ ਜ਼ਿਲਾ ਮੁਜਫੱਰਨਗਰ ਬਿਹਾਰ ਦੇ ਤੌਰ 'ਤੇ ਹੋਈ ਹੈ। 
 


Related News