ਜਿਮਖਾਨਾ ''ਚ ਰੋਇਲ ਲੁੱਕ ਵਾਲਾ ਫਾਈਨ ਡਾਈਨ ਰੈਸਟੋਰੈਂਟ ਖੁੱਲ੍ਹਿਆ

10/26/2019 4:59:42 PM

 

ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ ਵਿਚ ਭਾਵੇਂ ਪਹਿਲਾਂ ਤੋਂ ਹੀ ਰੈਸਟੋਰੈਂਟ ਅਤੇ ਰੂਫ ਟਾਪ ਰੈਸਟੋਰੈਂਟ ਚੱਲ ਰਹੇ ਹਨ ਪਰ ਕਲੱਬ ਮੈਨੇਜਮੈਂਟ ਨੇ ਬੀਤੇ ਦਿਨ ਜਿਮਖਾਨਾ 'ਚ ਰੋਇਲ ਲੁੱਕ ਵਾਲਾ ਇਕ ਹੋਰ ਫਾਈਨ ਡਾਈਨ ਰੈਸਟੋਰੈਂਟ ਮੈਂਬਰਾਂ ਲਈ ਖੋਲ੍ਹ ਦਿੱਤਾ ਹੈ। ਇਸ ਦਾ ਉਦਘਾਟਨ ਕਲੱਬ ਪ੍ਰਧਾਨ ਬੀ. ਪੁਰੂਸ਼ਾਰਥਾ ਨੇ ਕੀਤਾ। ਇਸ ਮੌਕੇ ਸੈਕਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਵ ਖੁੱਲਰ ਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰਾਂ ਸ਼ਾਲਿਨ ਜੋਸ਼ੀ, ਅਨੂ ਮਾਟਾ, ਪ੍ਰੋ. ਝਾਂਜੀ, ਐੱਮ. ਬੀ. ਬਾਲੀ, ਨਿਤਿਨ ਬਹਿਲ, ਜਗਜੀਤ ਕੰਬੋਜ, ਗੁਣਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਗੋਲਡੀ ਅਤੇ ਸੀ. ਏ. ਰਾਜੀਵ ਬਾਂਸਲ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਇਹ ਰੈਸਟੋਰੈਂਟ ਕੌਫੀ ਲੌਂਜ ਨੂੰ ਰੈਨੋਵੇਟ ਕਰ ਕੇ ਤਿਆਰ ਕੀਤਾ ਗਿਆ ਹੈ। ਦੀਵਾਨ-ਏ-ਖਾਸ ਨਾਮਕ ਇਸ ਰੈਸਟੋਰੈਂਟ ਦਾ ਇੰਟੀਰੀਅਰ ਅਤੇ ਫਰਨੀਚਰ ਜਿੱਥੇ ਬਿਲਕੁਲ ਵੱਖਰੀ ਲੁੱਕ 'ਚ ਹੈ, ਉਥੇ ਇਸ ਦਾ ਮੈਨਿਊ ਵੀ ਖਾਸ ਰੱਖਿਆ ਗਿਆ ਹੈ। ਪਹਿਲੇ ਦਿਨ ਕਲੱਬ ਮੈਂਬਰਾਂ ਨੇ ਇਸ ਫਾਈਨ ਡਾਈਨ ਰੈਸਟੋਰੈਂਟ ਨੂੰ ਕਾਫੀ ਸਲਾਹਿਆ।

PunjabKesari

ਲੱਕੀ ਡਰਾਅ 'ਚ ਨਿਕਲੀ ਕਾਰ, ਤੰਬੋਲਾ ਵਿਚ ਵੰਡੇ ਗਏ ਲੱਖਾਂ ਦੇ ਇਨਾਮ
ਫੈਸਟੀਵਲ ਸੀਜ਼ਨ ਦੇ ਮਹਾਬੰਪਰ ਤੰਬੋਲਾ ਦੌਰਾਨ ਅੱਜ ਸੈਂਕੜੇ ਕਲੱਬ ਮੈਂਬਰਾਂ ਦੇ ਪਰਿਵਾਰਾਂ ਨੇ ਤੰਬੋਲਾ ਖੇਡਿਆ ਅਤੇ ਲੱਖਾਂ ਦੇ ਇਨਾਮ ਜਿੱਤੇ, ਜਿਨ੍ਹਾਂ 'ਚ ਰੈਫਰੀਜਿਰੇਟਰ, ਵਾਸ਼ਿੰਗ ਮਸ਼ੀਨ, ਐੱਲ. ਈ. ਡੀ. ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਲੱਕੀ ਡਰਾਅ ਕੱਢੇ ਗਏ, ਜਿਸ 'ਚ ਪਹਿਲੇ ਜੇਤੂ ਨੂੰ ਕਾਰ ਭੇਟ ਕੀਤੀ ਗਈ। ਇਸ ਤੋਂ ਇਲਾਵਾ ਬੁਲੇਟ, ਮੋਟਰਸਾਈਕਲ, ਐਕਟਿਵਾ, ਡਾਇਮੰਡ ਰਿੰਗ, ਸੋਨੇ ਦੇ ਸਿੱਕੇ ਅਤੇ ਹੋਰ ਇਨਾਮ ਵੀ ਵੰਡੇ ਗਏ। ਦੇਰ ਰਾਤ ਤੱਕ ਕਲੱਬ ਦੀਵਾਲੀ ਦੀ ਚਕਾਚੌਂਧ ਨਾਲ ਗੁਲਜ਼ਾਰ ਰਿਹਾ। ਇਸ ਮਹਾਬੰਪਰ ਤੰਬੋਲਾ ਨੂੰ ਰੋਇਲ ਰੈਜ਼ੀਡੈਂਸੀ 66 ਫੁੱਟ ਵਲੋਂ ਸਪਾਂਸਰ ਕੀਤਾ ਗਿਆ। ਇਸ ਤੋਂ ਇਲਾਵਾ ਭਾਰਗਵ ਹਸਪਤਾਲ, ਆਰਮੋਨੀਆ ਤੇ ਹੋਰ ਕੰਪਨੀਆਂ ਨੇ ਵੀ ਸਪਾਂਸਰਸ਼ਿਪ ਦਿੱਤੀ।


shivani attri

Content Editor

Related News