ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸੁਆਹ ਦੇ ਡਾਇਕਾਂ ''ਚ ਉੱਗੇ ਸਰਕੰਡਿਆਂ ਨੂੰ ਲੱਗੀ ਅੱਗ

04/02/2021 10:41:21 PM

ਘਨੌਲੀ (ਸ਼ਰਮਾ) - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਪਿਛਲੇ ਪਾਸੇ ਥਰਮਲ ਪਲਾਂਟ ਦੀ ਗਿੱਲੀ ਸੁਆਹ ਦੇ ਲਈ ਬਣਾਏ ਗਏ ਡਾਇਕ (ਝੀਲਾਂ) ਵਿੱਚ ਖੜ੍ਹੇ ਸਰਕੰਡੇ ਅਤੇ ਘਾਹ ਫੂਸ ਨੂੰ ਅੱਜ ਭਿਆਨਕ ਅੱਗ ਲੱਗ ਗਈ। ਅੱਗ ਵਧਦੀ ਹੋਈ ਦੇਖਦਿਆਂ ਦਬੁਰਜੀ, ਨੂੰਹੋਂ, ਰਣਜੀਤਪੁਰਾ ਅਤੇ ਹੋਰ ਪਿੰਡਾਂ ਦੇ ਵਸਨੀਕ ਡਰ ਦੇ ਸਤਾਏ ਹੋਏ ਮੌਕੇ ਤੇ ਪੁੱਜੇ। ਉਨ੍ਹਾਂ ਨੇ ਇਸ ਸਬੰਧੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਅਧਿਕਾਰੀਆਂ ਨੂੰ ਇਸ ਅੱਗ ਲੱਗਣ ਦੀ ਸੂਚਨਾ ਦਿੱਤੀ। ਉਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਫਾਇਰ ਬਿਗ੍ਰੇਡ ਰੂਪਨਗਰ ਤੋਂ ਅੱਗ ਬੁਝਾਊ  ਗੱਡੀਆਂ ਮੌਕੇ ਤੇ ਭੇਜੀਆਂ ਗਈਆਂ। ਖ਼ਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪਾਉਣ ਫਾਇਰ ਬ੍ਰਿਗੇਡ ਮੁਲਾਜ਼ਮ ਮੌਕੇ 'ਤੇ ਡਿਊਟੀ 'ਤੇ ਤਾਇਨਾਤ ਸਨ। ਤਾਂ ਜੋ ਅੱਗ ਦਾ ਰੁਖ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਨਾਲ ਦੇ ਪਿੰਡਾਂ ਵੱਲ ਨੂੰ ਨਾ ਆ ਸਕੇ। ਇਸ ਲੱਗੀ ਅੱਗ ਦੌਰਾਨ ਜਿੱਥੇ ਸਰਕੰਡਾ ਘਾਹ ਫੂਸ ਦਰੱਖਤ ਚੜ੍ਹ ਕੇ ਸੁਆਹ ਹੋ ਗਿਆ ਉਥੇ ਹੀ ਜੀਵ ਜੰਤੂ ਅੱਗ ਦੀ ਲਪੇਟ ਵਿੱਚ ਆ ਗਏ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News