ਚੋਰਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ''ਚ ਬੋਲਿਆ ਧਾਵਾ, ਤਾਲਾ ਤੋੜ ਕੇ ਗੱਲਾ ਲੈ ਕੇ ਹੋਏ ਫਰਾਰ

Wednesday, Oct 27, 2021 - 10:47 AM (IST)

ਚੋਰਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ''ਚ ਬੋਲਿਆ ਧਾਵਾ, ਤਾਲਾ ਤੋੜ ਕੇ ਗੱਲਾ ਲੈ ਕੇ ਹੋਏ ਫਰਾਰ

ਮੁਕੰਦਪੁਰ (ਸੰਜੀਵ ਭਨੋਟ)- ਚੋਰਾਂ ਨੇ ਇਲਾਕੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਲਗਾਤਾਰ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੰਗਲਵਾਰ ਦੀ ਰਾਤ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਮੁਕੰਦਪੁਰ ਵਿਖੇ ਦੇਰ ਰਾਤ ਤਿੰਨ ਮੋਟਰਸਾਈਕਲ ਸਵਾਰਾਂ ਵਿੱਚੋਂ 2 ਮੋਨੇ ਨੌਜਵਾਨਾਂ ਨੇ ਸੀ. ਸੀ. ਟੀ. ਵੀ. ਦੇ ਕੈਮਰਿਆਂ ਅਨੁਸਾਰ ਪਹਿਲਾਂ ਲਾਇਟਾਂ ਬੰਦ ਕੀਤੀਆਂ ਅਤੇ ਫਿਰ ਦਰਬਾਰ ਸਾਹਿਬ ਦਾ ਤਾਲਾ ਤੋੜਿਆ ਤੇ ਫਿਰ ਦਰਬਾਰ ਸਾਹਿਬ ਵਿਚੋਂ ਇਕ ਮਿੰਟ ਵਿੱਚ 55 ਕਿਲੋ ਭਾਰਾ ਗੱਲਾ ਮੋਟਰਸਾਈਕਲ 'ਤੇ ਫਰਾਰ ਹੋ ਗਏ। 

PunjabKesari

ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ, ਪ੍ਰਧਾਨ ਜਸਪਾਲ ਸਿੰਘ, ਕਮਲ ਸਿੰਘ ਅਤੇ ਮੁਖਤਿਆਰ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਬੁੱਧਵਾਰ ਸਵੇਰੇ 4 ਵਜੇ ਬਾਬਾ ਜੀ ਨਿੱਤ ਨੇਮ ਕਰਨ ਲਈ ਦਰਬਾਰ ਸਾਹਿਬ ਗਏ ਤਾਂ ਵੇਖਿਆ ਕਿ ਦਰਬਾਰ ਸਾਹਿਬ ਦਾ ਤਾਲਾ ਟੁੱਟਿਆ ਹੋਇਆ ਅਤੇ ਦਰਬਾਰ ਸਾਹਿਬ ਵਿੱਚ ਪਿਆ ਗੱਲਾ ਵੀ ਨਹੀਂ ਸੀ। 

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

PunjabKesari

ਇਸ ਘਟਨਾ ਦੀ ਸੂਚਨਾ ਪਾ ਕੇ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਜਗੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਛਾਨਬੀਨ ਸ਼ੁਰੂ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਿੱਚ ਕਰੀਬ 30 ਹਜ਼ਾਰ ਰੁਪਏ ਸਨ ਅਤੇ ਚੋਰੀ ਕਰਨ ਵਾਲੇ ਚੋਰ ਬੂਟ ਪਾ ਕੇ ਹੀ ਆਏ ਅਤੇ ਚੋਰੀ ਕਰਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਗੁਣਾਚੌਰ ਵਿਖੇ ਦਰਬਾਰ ਬਾਬਾ ਹਾਥੀ ਰਾਮ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਪਿੰਡ ਸਾਧਪੁਰ ਦੇ ਗੁਰ ਘਰ ਵਿੱਚੋਂ ਵੀ ਗੱਲਾ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਥਾਣੇਦਾਰ ਜਗੀਰ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਸਾਧਪੁਰ ਘਟਨਾ ਨਾਲ ਸਬੰਧਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News