ਗੰਨ ਪੁਆਇੰਟ ’ਤੇ ਕਾਰ ਲੁੱਟਣ ਦੇ ਮਾਮਲੇ ''ਚ ਪੁਲਸ ਨੇ ਨੈਸ਼ਨਲ ਹਾਈਵੇ ਦੇ ਚੈੱਕ ਕੀਤੇ ਕੈਮਰੇ

Wednesday, Apr 20, 2022 - 03:03 PM (IST)

ਜਲੰਧਰ (ਮ੍ਰਿਦੁਲ) : ਅਰਬਨ ਅਸਟੇਟ ਰੋਡ 'ਤੇ ਸਥਿਤ ਜੌਹਲ ਮਾਰਕੀਟ 'ਚ ਸਾਂਝਾ ਚੁੱਲ੍ਹਾ ਰੈਸਟੋਰੈਂਟ ਦੇ ਬਾਹਰ ਸਟਾਰਟ ਖੜ੍ਹੀ ਕਰੇਟਾ ਕਾਰ ਨੂੰ ਗੰਨ ਪੁਆਇੰਟ ’ਤੇ ਲੁੱਟਣ ਦੇ ਮਾਮਲੇ ਵਿਚ ਪੁਲਸ ਨੇ ਸਾਰੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਇਸ ਦੌਰਾਨ ਪੁਲਸ ਨੇ ਨੈਸ਼ਨਲ ਹਾਈਵੇ ਸਥਿਤ ਕਈ ਮਾਲ ਤੇ ਰੈਸਟੋਰੈਂਟ ਦੇ ਕੈਮਰੇ ਵੀ ਚੈੱਕ ਕੀਤੇ, ਜਿਥੋਂ ਪੁਲਸ ਦੇ ਹੱਥ ਕਈ ਸੁਰਾਗ ਲੱਗੇ ਹਨ। ਉਥੇ ਹੀ, ਦੂਜੇ ਪਾਸੇ ਪੁਲਸ ਦੀਆਂ ਕਈ ਟੀਮਾਂ ਲੁਟੇਰਿਆਂ ਦਾ ਵਾਰਦਾਤ ਤੋਂ ਪਹਿਲਾਂ ਰੇਕੀ ਕਰਨ ਦਾ ਰੂਟ ਟ੍ਰੇਸ ਕਰਦੀਆਂ ਰਹੀਆਂ। ਵਾਰਦਾਤ ਤੋਂ ਬਾਅਦ ਲੁਟੇਰੇ ਬੱਸ ਸਟੈਂਡ ਵੱਲੋਂ ਲਾਡੋਵਾਲੀ ਰੋਡ ਵੱਲ ਚਲੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਮਾਲਕ ਅਮਿਤ ਬੇਦੀ ਦਾ ਮੋਬਾਇਲ ਫੋਨ ਲੁਟੇਰਿਆਂ ਨੇ ਲਾਡੋਵਾਲੀ ਰੋਡ ’ਤੇ ਜਾ ਕੇ ਬੰਦ ਕਰਕੇ ਰਸਤੇ 'ਚ ਕਿਤੇ ਸੁੱਟ ਦਿੱਤਾ, ਜਿਸ ਨੂੰ ਪੁਲਸ ਲੱਭਣ ਵਿਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਰਾਜੋਆਣਾ ਦੀ ਰਿਹਾਈ ਦੀ ਮੰਗ 'ਤੇ ਭੜਕੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ

ਏ. ਸੀ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਡੇਅਰੀ ਚੌਕ ਨੇੜੇ ਸਥਿਤ ਹਾਟ ਡਰਾਈਵ ਰੈਸਟੋਰੈਂਟ ਦੇ ਬਾਹਰੋਂ ਬੀ. ਐੱਮ. ਡਬਲਯੂ. ਕਾਰ ਨੂੰ ਲੁੱਟਣ ਵਾਲੇ ਲੁਟੇਰਿਆਂ ਵਾਂਗ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਉਕਤ ਵਾਰਦਾਤ ਦੇ ਮੁਲਜ਼ਮ ਵੀ ਜੇਲ 'ਚੋਂ ਜ਼ਮਾਨਤ ’ਤੇ ਬਾਹਰ ਆ ਗਏ ਹਨ। ਇਸ ਲਈ ਉਨ੍ਹਾਂ ਦੀ ਭਾਲ ਵਿਚ ਛਾਪੇਮਾਰ ਟੀਮਾਂ ਭੇਜੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਲਾਲ ਕਿਲਾ ਸਮਾਗਮ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਮਨਜੀਤ ਸਿੰਘ GK ਨੇ ਲਾਏ ਵੱਡੇ ਇਲਜ਼ਾਮ

ਆਪਣੀ ਚਮੜੀ ਬਚਾਉਣ ’ਚ ਫੇਲ ਸਾਬਿਤ ਹੋ ਰਿਹੈ ਸੀ. ਆਈ. ਏ. ਸਟਾਫ਼-1

ਉਥੇ ਹੀ, ਇਸ ਸਾਰੇ ਮਾਮਲੇ 'ਚ ਜਲੰਧਰ ਪੁਲਸ ਡਿਪਾਰਟਮੈਂਟ ਦਾ ਇਨਵੈਸਟੀਗੇਸ਼ਨ ਵਿੰਗ ਜੋ ਕਿ ਸੀ. ਆਈ. ਏ. ਸਟਾਫ਼-1 ਹੈ, ਕ੍ਰਾਈਮ ਨੂੰ ਟ੍ਰੇਸ ਕਰਨ ਅਤੇ ਆਪਣੀ ਚਮੜੀ ਬਚਾਉਣ ਵਿਚ ਫੇਲ ਸਾਬਿਤ ਹੋ ਰਿਹਾ ਹੈ। ਸੀ. ਆਈ. ਏ. ਸਟਾਫ਼-1 ਦੇ ਸਾਰੇ ਅਧਿਕਾਰੀਆਂ ਦਾ ਧਿਆਨ ਬੁੱਕੀਆਂ ਨੂੰ ਫੜਨ ਵਿਚ ਲੱਗਾ ਹੋਇਆ ਹੈ ਕਿਉਂਕਿ ਕੁਝ ਉੱਚ ਅਧਿਕਾਰੀ ਇਨ੍ਹਾਂ ਬੁੱਕੀਆਂ ਜ਼ਰੀਏ ਮੋਟਾ ਫਾਇਦਾ ਲੈਣ ਵਿਚ ਲੱਗੇ ਹੋਏ ਹਨ। ਇੰਨਾ ਹੀ ਨਹੀਂ, ਕੁਝ ਦਿਨ ਪਹਿਲਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕ੍ਰਾਈਮ ਮੀਟਿੰਗ ਦੌਰਾਨ ਸੀ. ਆਈ. ਏ. ਸਟਾਫ਼ ਦੇ ਅਧਿਕਾਰੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ ਪਰ ਫਿਰ ਵੀ ਉਸ ਦੇ ਬਾਅਦ ਤੋਂ ਸਟਾਫ਼ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਉੱਠ ਗਏ ਹਨ।


Gurminder Singh

Content Editor

Related News