ਗੋਲੀ ਚਲਾਉਣ ਦੇ ਮਾਮਲੇ ''ਚ 5 ਗ੍ਰਿਫ਼ਤਾਰ, ਅਦਾਲਤ ''ਚ ਪੇਸ਼ ਕਰਨ ਮਗਰੋਂ ਭੇਜੇ ਜੇਲ

07/23/2020 1:24:48 PM

ਫਗਵਾੜਾ (ਹਰਜੋਤ)— ਲਵਲੀ ਯੂਨੀਵਰਸਿਟੀ ਨੇੜੇ ਜਲੰਧਰ ਤੋਂ ਆਏ ਕੁਝ ਨੌਜਵਾਨਾਂ ਵੱਲੋਂ ਰਸਤੇ 'ਚ ਜਾ ਰਹੇ ਲੜਕਾ-ਲੜਕੀ ਨਾਲ ਬਹਿਸ ਕਰਨ 'ਤੇ ਗੁੱਸੇ 'ਚ ਆਏ ਹਵਾਈ ਫ਼ਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਸਤਨਾਮਪੁਰਾ ਊਸ਼ਾ ਰਾਣੀ ਅਤੇ ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਇਕ ਕਾਰ 'ਚ ਸਵਾਰ ਹੋ ਕੇ ਜਲੰਧਰ ਤੋਂ ਨੌਜਵਾਨ ਇਥੇ ਆਏ ਸਨ, ਜਦੋਂ ਕਾਰ ਚਾਲਕ ਮਹੇੜੂ ਗੇਟ ਨੇੜੇ ਪੁੱਜੇ ਤਾਂ ਇਕ ਲੜਕਾ ਅਤੇ ਲੜਕੀ ਜੋ ਦਵਾਈ ਲੈਣ ਜਾ ਰਹੇ ਸਨ, ਨੂੰ ਰੋਕ ਕੇ ਜਦੋਂ ਇਨ੍ਹਾਂ ਠੇਕਾ ਪੁੱਛਿਆ ਤਾਂ ਉਨ੍ਹਾਂ ਨੇ ਅਣਜਾਣਤਾ ਜ਼ਾਹਿਰ ਕੀਤੀ ਤਾਂ ਇੰਨੇ ਨੂੰ ਉਕਤ ਕਾਰ ਚਾਲਕ ਲੜਕਾ ਅਤੇ ਲੜਕੀ ਨਾਲ ਮਾੜੀ ਸ਼ਬਦਾਵਲੀ ਵਰਤਣ ਲੱਗ ਪਏ ਅਤੇ ਬਹਿਸ ਹੋ ਗਈ।

ਇਸੇ ਦੌਰਾਨ ਕਾਰ ਦੀ ਪਿਛਲੀ ਸੀਟ ਤੋਂ ਇਕ ਨੌਜਵਾਨ ਉਤਰਿਆ ਅਤੇ ਉਸ ਨੇ ਹਵਾਈ ਫ਼ਾਇਰ ਕਰ ਦਿੱਤੇ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਇਕ ਰਿਵਾਲਵਰ, 6 ਜ਼ਿੰਦਾ ਕਾਰਤੂਸ ਅਤੇ ਇਕ ਚੱਲੇ ਕਾਰਤੂਸ ਦਾ ਖੋਲ੍ਹ ਅਤੇ ਇਕ ਕਾਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ 5 ਵਿਅਕਤੀ ਜਿਨ੍ਹਾਂ 'ਚ ਮਨਦੀਪ ਕੁਮਾਰ ਪੁੱਤਰ ਰਾਜ ਕੁਮਾਰ, ਹੀਮਾਨ ਨਾਗਪਾਲ ਉਰਫ਼ ਕਾਕੂ ਪੁੱਤਰ ਅਨਿਲ ਨਾਗਪਾਲ, ਧੰਜੋ ਚੱਢਿਆ ਪੁੱਤਰ ਰਾਮ ਕੁਮਾਰ, ਸਨੀ ਗੁਪਤਾ ਪੁੱਤਰ ਸਤਿੰਦਰ ਕੁਮਾਰ ਗੁਪਤਾ, ਖੁਸ਼ਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ (ਸਾਰੇ ਵਾਸੀ ਜਲੰਧਰ) ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਕਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਨ ਮਗਰੋਂ ਜੇਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਲੜਕੀ ਵੱਲੋਂ ਬਿਆਨ ਦੇਣ ਉਪਰੰਤ ਮੁਕੱਦਮੇ 'ਚ ਧਾਰਾ 307 ਦਾ ਜੁਰਮ ਵਾਧਾ ਕੀਤਾ ਹੈ।


shivani attri

Content Editor

Related News