ਵਿਆਹਾਂ ਦੇ ਸੀਜ਼ਨ ’ਤੇ ਤਿੱਖੀ ਨਜ਼ਰ: ਕਰੋੜਾਂ ਦੀ ਟਰਨਓਵਰ ਵਾਲੇ ਬਨਾਰਸੀ, ਕਵਾਲਿਟੀ ਲਹਿੰਗਾ ਹਾਊਸ ’ਤੇ GSP ਦੀ ਛਾਪੇਮਾਰ

Thursday, Dec 01, 2022 - 11:56 AM (IST)

ਵਿਆਹਾਂ ਦੇ ਸੀਜ਼ਨ ’ਤੇ ਤਿੱਖੀ ਨਜ਼ਰ: ਕਰੋੜਾਂ ਦੀ ਟਰਨਓਵਰ ਵਾਲੇ ਬਨਾਰਸੀ, ਕਵਾਲਿਟੀ ਲਹਿੰਗਾ ਹਾਊਸ ’ਤੇ GSP ਦੀ ਛਾਪੇਮਾਰ

ਜਲੰਧਰ (ਪੁਨੀਤ)–ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਕਾਰਨ ਕੱਪੜਿਆਂ ਦੀ ਖ਼ਰੀਦ ਵਿਚ ਤੇਜ਼ੀ ਆ ਚੁੱਕੀ ਹੈ। ਜੀ. ਐੱਸ. ਟੀ. ਵਿਭਾਗ ਨੂੰ ਸੂਚਨਾਵਾਂ ਮਿਲੀਆਂ ਹਨ ਕਿ ਕਿਰਾਏ ’ਤੇ ਲਹਿੰਗਾ ਅਤੇ ਮਹਿੰਗੇ ਪਾਰਟੀ ਵੀਅਰ ਕੱਪੜੇ ਦੇਣ ਵਾਲਿਆਂ ਵੱਲੋਂ ਟੈਕਸ ਅਦਾ ਕਰਨ ’ਚ ਹੇਰਾਫੇਰੀ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਸਟੇਟ ਜੀ. ਐੱਸ. ਟੀ. ਵਿਭਾਗ ਸਰਗਰਮ ਹੋ ਚੁੱਕਾ ਹੈ। ਇਸੇ ਕ੍ਰਮ ਵਿਚ ਜਲੰਧਰ ਜ਼ਿਲ੍ਹੇ ਦੀਆਂ 2 ਵੱਖ-ਵੱਖ ਟੀਮਾਂ ਵੱਲੋਂ ਬੁੱਧਵਾਰ ਬਨਾਰਸੀ ਲਹਿੰਗਾ ਹਾਊਸ ਅਤੇ ਕਵਾਲਿਟੀ ਲਹਿੰਗਾ ਹਾਊਸ ’ਤੇ ਛਾਪੇਮਾਰੀ ਕਰਕੇ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਸਟੇਟ ਟੈਕਸ) ਅਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੇ 2 ਟੀਮਾਂ ਦਾ ਗਠਨ ਕਰਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਟੈਕਸ ਸਲੈਬ ਵਿਚ ਬੇਨਿਯਮੀਆਂ ਅਤੇ ਬਿੱਲ ਨਾ ਬਣਾਉਣ ਦੀਆਂ ਸੂਚਨਾਵਾਂ ਦੇ ਆਧਾਰ ’ਤੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਪਵਨ ਕੁਮਾਰ ਵੱਲੋਂ ਕਿਲਾ ਮੁਹੱਲਾ ਵਿਚ ਮਸ਼ਹੂਰ ਕਚੋਰੀ ਵਾਲੇ ਦੇ ਕੋਲ ਸਥਿਤ ਮੈਸਰਜ਼ ਕਵਾਲਿਟੀ ਲਹਿੰਗਾ ਹਾਊਸ ’ਤੇ ਦਬਿਸ਼ ਦਿੱਤੀ ਗਈ। ਇਕ ਹੀ ਸਮੇਂ ’ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਐੱਸ. ਟੀ. ਓ. ਅੰਜਲੀ ਸੇਖੜੀ ਦੀ ਅਗਵਾਈ ਵਿਚ ਗਠਿਤ ਟੀਮ ਨੇ ਨਾਜ਼ ਸਿਨੇਮਾ ਦੇ ਸਾਹਮਣੇ ਸਥਿਤ ਬ੍ਰੈਂਡਰਥ ਰੋਡ ’ਤੇ ਸਥਿਤ ਮੈਸਰਜ਼ ਬਨਾਰਸੀ ਲਹਿੰਗਾ ਹਾਊਸ ਵਿਚ ਛਾਪਾ ਮਾਰਿਆ।

ਇਹ ਵੀ ਪੜ੍ਹੋ : ਗੁਜਰਾਤ ਚੋਣਾਂ ਦੇ ਰੁਝੇਵਿਆਂ ਤੋਂ ਫ੍ਰੀ ਹੁੰਦੇ ਹੀ CM ਮਾਨ DGP ਅਹੁਦੇ ਲਈ ਗੌਰਵ ਯਾਦਵ 'ਤੇ ਲੈਣਗੇ ਵੱਡਾ ਫ਼ੈਸਲਾ

PunjabKesari

ਸਬੰਧਤ ਲਹਿੰਗਾ ਹਾਊਸਿਸ ਦੀ ਟਰਨਓਵਰ 4-5 ਕਰੋੜ ਰੁਪਏ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਤੱਥ ਜੁਟਾਉਣ ਲਈ ਸਬੰਧਤ ਇਕਾਈਆਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇਸ ਵਿਚ ਇਹ ਗੱਲ ਸਾਹਮਣੇ ਆਈ ਕਿ ਕਿਰਾਏ ’ਤੇ ਦਿੱਤੇ ਜਾਣ ਵਾਲੇ ਲਹਿੰਗਿਆਂ ਦੀ ਕਿਰਾਏ ਦੇ ਰੂਪ ਵਿਚ ਭਾਰੀ ਕੀਮਤ ਵਸੂਲ ਕੀਤੀ ਜਾ ਰਹੀ ਸੀ ਪਰ ਬਿੱਲ ਬਣਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ। ਇਸ ਕਾਰਨ ਵਿਭਾਗ ਨੂੰ ਬਣਦਾ ਜੀ. ਐੱਸ. ਟੀ. ਨਹੀਂ ਮਿਲ ਰਿਹਾ। ਸ਼ੁਬੀ ਆਂਗਰਾ ਵੱਲੋਂ ਗਠਿਤ ਦੋਵਾਂ ਟੀਮਾਂ ਵੱਲੋਂ ਦੁਪਹਿਰ ਲਗਭਗ 1 ਵਜੇ ਲਹਿੰਗਾ ਹਾਊਸਿਸ ’ਤੇ ਦਬਿਸ਼ ਦਿੱਤੀ ਗਈ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਐੱਸ. ਟੀ. ਓ. ਅੰਜਲੀ ਸੇਖੜੀ ਅਤੇ ਪਵਨ ਕੁਮਾਰ ਦੀ ਅਗਵਾਈ ਵਿਚ ਪਹੁੰਚੀਆਂ ਟੀਮਾਂ ਵਿਚ ਸ਼ਾਮਲ ਐੱਸ. ਟੀ. ਓ. ਧਰਮਿੰਦਰ ਸਿੰਘ, ਮਨਬੀਰ ਬੁੱਟਲ, ਗੁਰਜੀਤ ਸਿੰਘ ਅਤੇ ਇੰਸਪੈਕਟਰਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ।

ਅਧਿਕਾਰੀਆਂ ਨੇ ਲਹਿੰਗਾ ਹਾਊਸਿਸ ਵਿਚ ਪਏ ਸਟਾਕ ਨੂੰ ਦਰਜ ਕਰ ਲਿਆ ਹੈ, ਜਿਸ ਦਾ ਬਿੱਲਾਂ ਨਾਲ ਮਿਲਾਨ ਕਰਵਾਇਆ ਜਾਵੇਗਾ। ਲਹਿੰਗਾ ਹਾਊਸ ਵਿਚ ਵਰਤੋਂ ਹੋਣ ਵਾਲੇ ਮੁੱਖ ਮੋਬਾਇਲ ਫੋਨ ਦਾ ਡਾਟਾ ਵੀ ਕਢਵਾਇਆ ਗਿਆ ਹੈ, ਜਿਸ ਤੋਂ ਵਿਭਾਗ ਨੂੰ ਅਹਿਮ ਸੂਚਨਾਵਾਂ ਮਿਲਣ ਦੀ ਸੰਭਾਵਨਾ ਹੈ। ਸ਼ਾਮ 5 ਵਜੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਬਰਾਮਦ ਹੋਈਆਂ ਡਾਇਰੀਆਂ, ਨੋਟਪੈੱਡ, ਕੱਚੀਆਂ ਪਰਚੀਆਂ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨੂੰ ਵਿਭਾਗ ਨੇ ਜ਼ਬਤ ਕਰਦਿਆਂ ਆਪਣੇ ਕਬਜ਼ੇ ਵਿਚ ਲਿਆ ਹੈ। ਪੁਲਸ ਫੋਰਸ ਅਤੇ ਅੱਧਾ ਦਰਜਨ ਅਧਿਕਾਰੀਆਂ ਨਾਲ ਲਹਿੰਗਾ ਹਾਊਸ ’ਚ ਛਾਪੇਮਾਰੀ ਹੁੰਦੇ ਹੀ ਬਾਜ਼ਾਰ ਵਿਚ ਹੜਕੰਪ ਮਚ ਗਿਆ। ਆਸ-ਪਾਸ ਦੇ ਦੁਕਾਨਦਾਰਾਂ ਦੀਆਂ ਨਜ਼ਰਾਂ ਲਹਿੰਗਾ ਹਾਊਸ ’ਤੇ ਟਿਕੀਆਂ ਰਹੀਆਂ।

PunjabKesari

ਜਾਣਕਾਰੀਆਂ ਜੁਟਾਉਣ ਉਪਰੰਤ ਦਿੱਤੀ ਜਾ ਰਹੀ ਦਬਿਸ਼ : ਅਜੇ ਕੁਮਾਰ
ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਸਟੇਟ ਟੈਕਸ) ਅਜੇ ਕੁਮਾਰ ਨੇ ਕਿਹਾ ਕਿ ਜਾਂਚ ਕਰਨ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਤੇ ਵੀ ਦਬਿਸ਼ ਦੇਣ ਤੋਂ ਪਹਿਲਾਂ ਜ਼ਰੂਰੀ ਜਾਣਕਾਰੀਆਂ ਜੁਟਾ ਲੈਣ। ਉਨ੍ਹਾਂ ਕਿਹਾ ਕਿ ਬਿੱਲ ਨਾ ਬਣਾਉਣ ਵਾਲੀਆਂ ਇਕਾਈਆਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਵਿਭਾਗ ਸਰਵਿਸ ਸੈਕਟਰ ’ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News