ਸਰਕਾਰੀ ਕਣਕ ਨਾਲ ਭਰਿਆ ਕੈਂਟਰ ਕਾਬੂ, ਪਨਸਪ ਗੋਦਾਮ ਦੇ ਦੋ ਚੌਕੀਦਾਰਾਂ ਸਣੇ ਕੈਂਟਰ ਚਾਲਕ ਗ੍ਰਿਫ਼ਤਾਰ

04/10/2021 1:53:09 PM

ਨਕੋਦਰ (ਪਾਲੀ)- ਸਿਟੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਨਾਕੇਬੰਦੀ ਦੌਰਾਨ ਸਰਕਾਰੀ ਕਣਕ ਵੇਚਣ ਜਾ ਰਹੇ ਇਕ ਕੈਂਟਰ ਨੂੰ ਨਾਕੇਬੰਦੀ ਦੌਰਾਨ ਕਾਬੂ ਕਰਕੇ ਪਨਸਪ ਗੋਦਾਮ ਦੇ ਦੋ ਚੌਕੀਦਾਰਾਂ ਅਤੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਟੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਤਰਪਾਲ ਦੇ ਨਾਲ ਢੱਕਿਆ ਇਕ ਕੈਂਟਰ ਜੋ ਮਹਿਤਪੁਰ ਰੋਡ 'ਤੇ ਸਥਿਤ ਪਨਸਪ ਦੇ ਸਰਕਾਰੀ ਗੋਦਾਮ ਤੋਂ ਪੰਜਾਬ ਸਰਕਾਰ ਦੇ ਮਾਅਰਕੇ ਵਾਲੀਆਂ ਕਣਕ ਦੀਆਂ ਬੋਰੀਆਂ ਕਰਮਚਾਰੀਆਂ ਅਤੇ ਗੋਦਾਮ ਦੇ ਚੌਕੀਦਾਰ ਦੀ ਮਿਲੀ ਭੁਗਤ ਨਾਲ ਵੇਚਣ ਲਈ ਨਕੋਦਰ ਆ ਰਹੇ ਹਨ। 

ਇਹ ਵੀ ਪੜ੍ਹੋ :  ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਸੂਚਨਾ ਸੂਚਨਾ ਮਿਲਦੇ ਸਾਰ ਸਿਟੀ ਥਾਣਾ ਮੁਖੀ ਜਸਵਿੰਦਰ ਕੁਮਾਰ ਦੀ ਅਗਵਾਈ ਹੇਠ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਉਕਤ ਕੈਂਟਰ ਨੂੰ ਕਾਬੂ ਕਰਕੇ 270 ਸਰਕਾਰੀ ਮਾਰ ਕੇ ਵਾਲੀਆਂ ਕਣਕ ਦੀਆਂ ਬੋਰੀਆਂ ਪ੍ਰਤੀ ਬੋਰੀ (50ਕਿੱਲੋ )ਬਰਾਮਦ ਕੀਤੀਆਂ।

ਇਹ ਵੀ ਪੜ੍ਹੋ :  ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕੈਂਟਰ ਚਾਲਕ ਅਵਤਾਰ ਸਿੰਘ ਵਾਸੀ ਪਿੰਡ ਚੱਕ ਮੁਗਲਾਣੀ, ਪਨਸਪ ਗੁਦਾਮ ਦੇ ਚੌਕੀਦਾਰ ਸਨੀ ਪੁੱਤਰ ਹਮੇਸ਼ ਲਾਲ ਅਤੇ ਗੁਰ ਪ੍ਰਸ਼ਾਦ ਪੁੱਤਰ ਦੇਸ ਰਾਜ ਵਾਸੀ ਨਵੀਂ ਆਬਾਦੀ ਨਕੋਦਰ ਨੂੰ ਗ੍ਰਿਫ਼ਤਾਰ ਕਰਕੇ ਉਕਤ ਮੁਲਜ਼ਮਾਂ ਦੇ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਧਾਰਾ 409,420,379 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਪੁਲਸ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵਿੱਚ ਹੋਰ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਹਨ। 

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ


shivani attri

Content Editor

Related News