ਐਨਫੋਰਸਮੈਂਟ ਦੇ ਸੁਰੱਖਿਆ ਘੇਰੇ ’ਚ ਏਅਰਪੋਰਟ ਦੇ ਟਰਮੀਨਲ ਪਹੁੰਚੀ ਵੋਲਵੋ ਬੱਸ ਦਾ ‘ਸ਼ਾਨਦਾਰ ਸਵਾਗਤ’

Thursday, Jun 16, 2022 - 03:07 PM (IST)

ਐਨਫੋਰਸਮੈਂਟ ਦੇ ਸੁਰੱਖਿਆ ਘੇਰੇ ’ਚ ਏਅਰਪੋਰਟ ਦੇ ਟਰਮੀਨਲ ਪਹੁੰਚੀ ਵੋਲਵੋ ਬੱਸ ਦਾ ‘ਸ਼ਾਨਦਾਰ ਸਵਾਗਤ’

ਜਲੰਧਰ (ਪੁਨੀਤ)– ਵੋਲਵੋ ਬੱਸਾਂ ਨੂੰ ਲੈ ਕੇ ਪੰਜਾਬ ਦੇ ਯਾਤਰੀਆਂ ਹੀ ਨਹੀਂ, ਸਗੋਂ ਦਿੱਲੀ ਏਅਰਪੋਰਟ ’ਤੇ ਵੀ ਖੁਸ਼ੀ ਵੇਖਣ ਨੂੰ ਮਿਲੀ ਹੈ। ਬੱਸ ਦੀਆਂ ਸੀਟਾਂ ਫੁੱਲ ਰਹਿਣ ਦਾ ਕਿਆਸ ਲਗਾਇਆ ਜਾ ਰਿਹਾ ਸੀ, ਜਦਕਿ ਝੰਡੀ ਦਿੱਤੀ ਗਈ ਪਹਿਲੀ ਦੁਪਹਿਰ 1.15 ਵਜੇ ਚੱਲੀ ਬੱਸ ਵਿਚ 29, ਜਦਕਿ 2 ਵਜੇ ਵਾਲੀ ਬੱਸ ਵਿਚ ਸਿਰਫ਼ 24 ਯਾਤਰੀ ਜਲੰਧਰ ਤੋਂ ਰਵਾਨਾ ਹੋਏ। ਦਿੱਲੀ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਵੋਲਵੋ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ, ਇਸ ਦੇ ਲਈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਫੋਰਸਮੈਂਟ ਵਿੰਗ ਦੀ ਜ਼ਿੰਮੇਵਾਰੀ ਲਗਾਈ। ਬੱਸ ਨੂੰ 2 ਪਾਇਲਟ ਗੱਡੀਆਂ ਦੇ ਸੁਰੱਖਿਆ ਘੇਰੇ ਨਾਲ ਏਅਰਪੋਰਟ ਤੱਕ ਪਹੁੰਚਾਇਆ ਗਿਆ। ਇਕ ਪਾਇਲਟ ਗੱਡੀ ਬੱਸ ਦੇ ਅੱਗੇ ਰਹੀ, ਜਦਕਿ ਇਕ ਪਿੱਛੇ ਸੀ। ਬੱਸ ਦੇ ਦਿੱਲੀ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਐਨਫੋਰਸਮੈਂਟ ਵਿੰਗ ਉਸਦਾ ਇੰਤਜ਼ਾਰ ਕਰ ਰਹੀ ਸੀ। ਬੱਸ ਨੇ ਜਿਵੇਂ ਹੀ ਦਿੱਲੀ ਵਿਚ ਪ੍ਰਵੇਸ਼ ਕੀਤਾ ਐਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਨੇ ਬੱਸ ਦੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਸਫਰ ਬਾਰੇ ਜਾਣਕਾਰੀ ਹਾਸਲ ਕੀਤੀ।

ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੇ ਪਹੁੰਚਣ ਤੋਂ ਬਾਅਦ ਇੰਟਰਨੈਸ਼ਨਲ ਏਅਰਪੋਰਟ ਵਾਲਿਆਂ ਵੱਲੋਂ ਬੱਸ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਯਾਤਰੀਆਂ ਨੂੰ ਮਠਿਆਈ ਵੀ ਵੰਡੀ ਗਈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਬੱਸਾਂ ਨੂੰ ਦਿੱਲੀ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਪੇਸ਼ ਆਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਅਧਿਕਾਰੀਆਂ ਵਿਚਕਾਰ ਲਗਾਤਾਰ ਤਾਲਮੇਲ ਰਹੇਗਾ ਤਾਂ ਜੋ ਬੱਸਾਂ ਨੂੰ ਲੈ ਕੇ ਟਾਈਮ ਟੇਬਲ ਵਿਚ ਬਦਲਾਅ ਹੋਣ ’ਤੇ ਪਤਾ ਚੱਲ ਸਕੇ।

ਇਹ ਵੀ ਪੜ੍ਹੋ: ਕੈਪਟਨ ਸਣੇ ਸਾਬਕਾ ਫ਼ੌਜੀਆਂ ਨੇ ਪ੍ਰਗਟਾਈ ਨਵੀਂ ਭਰਤੀ ਯੋਜਨਾ ‘ਅਗਨੀਪਥ’ ’ਤੇ ਚਿੰਤਾ

ਜਲੰਧਰ ਤੋਂ ਰੋਜ਼ਾਨਾ ਰਵਾਨਾ ਹੋਣਗੀਆਂ 8 ਬੱਸਾਂ
ਦਿੱਲੀ ਏਅਰਪੋਰਟ ਲਈ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਸ਼ੁਰੂਆਤ ਵਿਚ ਜਲੰਧਰ ਤੋਂ 8 ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਸਵੇਰੇ ਪਹਿਲੀ ਬੱਸ 7.30 ਵਜੇ ਰਵਾਨਾ ਹੋਵੇਗੀ, ਜਦਕਿ ਇਸ ਤੋਂ ਬਾਅਦ ਸਵੇਰੇ 11.30 ਵਜੇ, 11.40, ਦੁਪਹਿਰ 1.15, ਸ਼ਾਮ 4.19, 5.20, ਰਾਤ 8.30 ਅਤੇ 11.30 ਵਜੇ ਬੱਸਾਂ ਰਵਾਨਾ ਹੋਣਗੀਆਂ। ਬੱਸ ਦਾ ਕਿਰਾਇਆ 1170 ਰੁਪਏ ਹੋਵੇਗਾ ਅਤੇ ਲੁਧਿਆਣਾ ਤੋਂ 1000 ਰੁਪਏ ਕਿਰਾਇਆ ਵਸੂਲਿਆ ਜਾਵੇਗਾ।

ਕਸ਼ਮੀਰੀ ਗੇਟ ਵਾਲੇ ਯਾਤਰੀ ਵੀ ਕਰਨਗੇ ਸਫ਼ਰ
ਦਿੱਲੀ ਏਅਰਪੋਰਟ ਲਈ ਜੋ ਬੱਸਾਂ ਚਲਾਈਆਂ ਜਾ ਰਹੀਆਂ ਹਨ, ਦਿੱਲੀ ਜਾਣ ਵਾਲੇ ਰੁਟੀਨ ਯਾਤਰੀ ਵੀ ਲੈ ਕੇ ਜਾਣਗੀਆਂ। ਉਕਤ ਯਾਤਰੀਆਂ ਨੂੰ ਕਸ਼ਮੀਰੀ ਗੇਟ ਬੱਸ ਅੱਡੇ ਨੇੜੇ ਉਤਾਰਿਆ ਜਾਵੇਗਾ। ਏਅਰਪੋਰਟ ਜਾਣ ਵਾਲੀਆਂ ਬੱਸਾਂ ਅਗਲੀ ਫਲਾਈਟ ਦੀ ਉਡੀਕ ਕਰਨਗੀਆਂ ਅਤੇ ਯਾਤਰੀਆਂ ਨੂੰ ਲੈ ਕੇ ਹੀ ਵਾਪਸ ਆਉਣਗੀਆਂ।

ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼


author

shivani attri

Content Editor

Related News