ਸਰਕਾਰ ਦਾ ਮਿਸ਼ਨ ਫਤਹਿ ਨਿਕੰਮੀ ਕਾਰਗੁਜ਼ਾਰੀ ਕਰਕੇ ਹੋਇਆ ਲੀਰੋ ਲੀਰ : ਬਸਪਾ ਸੂਬਾ ਪ੍ਰਧਾਨ

05/02/2020 2:41:58 AM

ਬਲਾਚੌਰ, (ਬ੍ਰਹਮਪੁਰੀ)— ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ਦਾ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਵਾਪਸ ਲਿਆਉਣ ਦੇ ਮੁੱਦੇ ਉੱਪਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਰਕਾਰ ਉੱਤਰ ਦੇਵੇ ਕਿ ਜੇਕਰ ਹਜ਼ੂਰ ਸਾਹਿਬ ਗਈਆਂ ਸੰਗਤਾਂ ਦਾ ਕੋਰੋਨਾ ਟੈਸਟ ਤਿੰਨ ਵਾਰ ਹੋਇਆ ਸੀ, ਤਿੰਨੋ ਵਾਰ ਨੇਗਟਿਵ ਆਇਆ ਸੀ, ਤਾਂ ਪੰਜਾਬ ਪੁੱਜਦੇ-ਪੁੱਜਦੇ ਸਿੱਖ ਸੰਗਤਾਂ ਪੋਜ਼ੇਟਿਵ ਕਿਵੇਂ ਹੋਈਆਂ। ਸਿੱਖ ਸੰਗਤਾਂ ਨੂੰ ਵਾਪਸ ਪੰਜਾਬ ਅੱਪਰਨ ਉਪਰੰਤ 14 ਦਿਨਾਂ ਇਕਾਂਵਾਸ ਕਿਉਂ ਲਾਗੂ ਨਹੀਂ ਕਰਵਾ ਸਕੇ। ਸਰਕਾਰ ਦਾ ਮਿਸ਼ਨ ਫਤਹਿ ਲੀਰਾਂ ਲੀਰ ਹੋ ਚੁੱਕਾ ਹੈ। ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਦੀ ਜਗ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਤਿਸੰਗ ਹਰ ਹਫ਼ਤੇ ਸੁਣਾ ਕੇ ਗਰੀਬਾ ਮਜ਼ਦੂਰਾਂ ਤੇ ਮੱਧ ਵਰਗ ਦਾ ਭੁੱਖਾ ਢਿੱਡ ਭਰ ਰਹੀ ਹੈ।

ਬਸਪਾ ਸੂਬਾ ਪ੍ਰਧਾਨ ਸਰਦਾਰ ਗੜ੍ਹੀ ਨੇ ਕਾਂਗਰਸ ਦੀ ਨਿਕੰਮੀ ਕਾਰਗੁਜ਼ਾਰੀ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਨਖਾਹਾਂ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਕੱਟ ਰਹੀ ਹੈ ਤੇ ਫਾਇਦਾ ਨਿੱਜੀ ਖੇਤਰਾਂ ਨੂੰ ਦੇ ਰਹੀ ਹੈ। ਹਜ਼ੂਰ ਸਾਹਿਬ ਤੋਂ ਸੰਗਤਾਂ ਲਿਆਉਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਪੀ. ਆਰ. ਟੀ. ਸੀ. ਦੀ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੀ ਵਰਤੋਂ ਕੀਤੀ। ਜਿਸਦਾ ਫਾਇਦਾ ਨਿੱਜੀ ਜਾਣਾ ਸੀ, ਜਦੋਂ ਕਿ ਇਕ-ਇਕ ਦਿਨ ਦੀ ਤਨਖਾਹ ਪੀ. ਆਰ. ਟੀ. ਸੀ. ਦੇ ਰੈਗੂਲਰ ਮੁਲਾਜ਼ਮਾਂ ਦੀ ਕੱਟੀ ਹੈ। ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਨੂੰ ਗਿਆ ਲੱਖਾਂ ਰੁਪਈਆ ਖਜ਼ਾਨੇ 'ਚ ਜਾਣ ਦੀ ਜਗ੍ਹਾ ਨਿੱਜੀ ਲੋਕਾਂ ਦੀ ਜੇਬ 'ਚ ਸਰਕਾਰ ਨੇ ਪਾਇਆ, ਜੋ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਘਪਲਾ ਹੋਇਆ ਹੈ। ਪੀ.ਆਰ.ਟੀ.ਸੀ. ਦੇ ਡਰਾਈਵਰ ਸ਼੍ਰੀ ਮਨਜੀਤ ਸਿੰਘ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ, ਬਸਪਾ ਨੇ ਉਸ ਪਰਿਵਾਰ ਲਈ ਇਕ ਕਰੋੜ ਮੁਆਵਜ਼ੇ ਦੀ ਮੰਗ ਕੀਤੀ।
ਸਰਕਾਰ ਤੋਂ ਜਾਂਚ ਦੀ ਮੰਗ ਕਰਦਿਆਂ ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੇ 40 ਦਿਨਾਂ 'ਚ ਤਰਨਤਾਰਨ ਵਿਖੇ ਸਿੱਖ ਸੰਗਤਾਂ ਨੂੰ ਹਸਪਤਾਲ ਪੁੱਜਦਾ ਕਰਨ ਲਈ ਸਿਹਤ ਵਿਭਾਗ ਦੀ ਐਂਬੂਲੈਂਸ ਪੰਜ-ਪੰਜ ਕਿੱਲੋ ਮਿੱਟੀ ਤੇ ਗੰਦਗੀ ਨਾਲ ਭਰੀਆਂ ਕਿਵੇਂ ਰਹੀਆਂ, ਇਹ ਸਿੱਧ ਕਰਦਾ ਹੈ ਕਿ ਸਰਕਾਰ ਦਾ ਮਿਸ਼ਨ ਫਤਹਿ ਲੀਰੋ ਲੀਰ ਹੋ ਚੁੱਕਾ ਹੈ। ਬਸਪਾ ਨੇ ਇਸ ਗੱਲ ਦੀ ਵੀ ਜਾਂਚ ਦੀ ਮੰਗ ਕੀਤੀ ਕਿ ਤਬਲੀਗੀ ਜਮਾਤ ਦੀ ਤਰਜ ਉਪਰ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ? ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਹਮੇਸ਼ਾ ਤੋਂ ਹੀ ਪੰਜਾਬ ਸੂਬੇ ਪ੍ਰਤੀ ਸਾਜਿਸ਼ੀ ਸੋਚ ਅਤੇ ਸਾਜਿਸ਼ੀ ਕਾਰਜਸ਼ੈਲੀ ਨਾਲ ਪੰਜਾਬ, ਪੰਜਾਬੀਅਤ, ਦਲਿਤਾਂ ਪੱਛੜੀਆਂ ਤੇ ਘੱਟ ਗਿਣਤੀਆਂ ਵਿਰੋਧੀ ਮਾਨਸਿਕਤਾ ਰੱਖਦੇ ਰਹੇ ਹਨ। ਇਨ੍ਹਾਂ ਸਰਕਾਰਾਂ ਤੋਂ ਕਲਿਆਣਕਾਰੀ ਸਿਆਸਤ ਅਤੇ ਕਲਿਆਣਕਾਰੀ ਸਕੀਮਾਂ ਦੀ ਆਸ ਰੱਖਣਾ ਮਿਰਗਤ੍ਰਿਸ਼ਨਾ ਹੋਵੇਗਾ।


KamalJeet Singh

Content Editor

Related News