GNDU ਕੈਂਪਸ ਲੱਧੇਵਾਲੀ ''ਚ ਆਜ਼ਾਦੀ ਦਿਹਾੜੇ ਸਬੰਧੀ ਕਰਵਾਏ ਮੁਕਾਬਲੇ

08/14/2019 10:26:37 PM

ਜਲੰਧਰ, (ਜ.ਬ.): ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ ਲੱਧੇਵਾਲੀ ਵਿਖੇ ਅੱਜ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਸਬੰਧੀ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਮੌਕੇ ਡਾ. ਰੂਪਮ ਜਾਗੋਤਾ ਤੇ ਡਾ. ਵਿਨੀਤ ਗਰੇਵਾਲ ਨੇ ਜੱਜ ਦੀ ਭੂਮਿਕਾ ਨਿਭਾਈ ਅਤੇ ਮੰਚ ਸੰਚਾਲਨ ਅੰਜਲੀ ਸਣੇ ਮਨਜੀਤ ਵਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੀ ਫੋਟੋਗ੍ਰਾਫੀ ਸ਼ੁਭਮ ਰਘੂਵੰਸ਼ੀ ਵਲੋਂ ਕੀਤੀ ਗਈ।
ਇਨ੍ਹਾਂ ਮੁਕਾਬਲਿਆਂ 'ਚ ਮੇਘਾ ਵਰਮਾ ਪਹਿਲੇ ਅਤੇ ਸੰਚੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਵਿਭਾਗ ਦੇ ਮੁਖੀ ਡਾ. ਨਮਰਤਾ ਜੋਸ਼ੀ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਲਈ ਪ੍ਰੇਰਿਆ ਤੇ ਕਿਹਾ ਕਿ ਇਕ ਭਾਰਤੀ ਹੋਣ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ । ਇਸੇ ਤਰ੍ਹਾਂ ਕਾਨੂੰਨ ਵਿਭਾਗ ਦੇ 
ਮੁਖੀ ਡਾ. ਰੂਪਮ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਵਿਨੀਤ ਨੇ ਸੁਤੰਤਰਤਾ ਦੀ ਮਹੱਤਤਾ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੀ ਸਮਾਪਤੀ 'ਚ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਚਰਨ ਕਮਲ ਵਾਲੀਆ, ਮੈਡਮ ਸਵਿਤਾ, ਨਿਵੇਦਿਤਾ, ਜਤਿੰਦਰ ਅਤੇ ਰਾਮਾ ਸ਼ੰਕਰ ਵੀ ਮੌਜੂਦ ਸਨ।


Related News