ਪ੍ਰਧਾਨਗੀ ਨੂੰ ਲੈ ਕੇ GNDU ਦੇ ਬਾਹਰ ਭਿੜੇ ਦੋ ਧਿਰ, ਹੋਇਆ ਹੰਗਾਮਾ
Wednesday, Sep 11, 2019 - 01:04 PM (IST)

ਜਲੰਧਰ (ਕਮਲੇਸ਼)— ਲਾਡੋਵਾਲੀ ਰੋਡ 'ਤੇ ਸਥਿਤ ਜੀ. ਐੱਨ. ਡੀ. ਯੂ. ਕਾਲਜ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਥੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰ ਆਪਸ 'ਚ ਭਿੜ ਗਏ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਪ੍ਰਧਾਨਗੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਮਾਮਲਾ ਨਾ ਸੁਲਝਦਾ ਦੇਖ ਮੌਕੇ 'ਤੇ ਵਿਧਾਇਕ ਰਾਜਿੰਦਰ ਬੇਰੀ ਨੂੰ ਬੁਲਾਇਆ ਗਿਆ। ਉਥੇ ਹੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਬਾਰਾਦਰੀ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।