ਗਲੈਮਰਸ ਹੋ ਰਹੀਆਂ ਹਨ ਜਲੰਧਰ ਜਿਮਖਾਨਾ ਦੀਆਂ ਚੋਣਾਂ, ਯੰਗ ਲੇਡੀਜ਼ ਨੇ ਵੀ ਵਿਖਾਉਣੀ ਸ਼ੁਰੂ ਕੀਤੀ ਦਿਲਚਸਪੀ

02/28/2024 1:40:18 PM

ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵੱਕਾਰ ਦਾ ਸਵਾਲ ਬਣਾ ਕੇ ਲੜੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੌਰਾਨ 2 ਗਰੁੱਪਾਂ ਦਾ ਆਹਮੋ-ਸਾਹਮਣਾ ਤਾਂ ਹੁੰਦਾ ਹੈ ਪਰ ਦੋਵਾਂ ਹੀ ਗਰੁੱਪਾਂ ਦੇ ਵਧੇਰੇ ਉਮੀਦਵਾਰ ਪੁਰਾਣੇ ਚਿਹਰੇ ਹੀ ਹੁੰਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਵੋਟ ਪਾ ਕੇ ਕੀ ਕਲੱਬ ਮੈਂਬਰ ਥੱਕ ਚੁੱਕੇ ਹਨ। ਜਦੋਂ ਹਰ ਵਾਰ ਕਲੱਬ ਚੋਣਾਂ ਵਿਚ ਉਹੀ ਪੁਰਾਣੇ ਚਿਹਰੇ ਦਿਸਦੇ ਹਨ ਤਾਂ ਕਈਆਂ ਦੀ ਦਿਲਚਸਪੀ ਚੋਣਾਂ ਵਿਚ ਘਟਣ ਤਕ ਲੱਗੀ ਸੀ ਪਰ ਹੁਣ ਜਲੰਧਰ ਜਿਮਖਾਨਾ ਦੀਆਂ ਚੋਣਾਂ ਵੀ ਗਲੈਮਰਸ ਹੁੰਦੀਆਂ ਦਿਸ ਰਹੀਆਂ ਹਨ। ਇਸ ਵਾਰ ਜਿਸ ਤਰ੍ਹਾਂ ਯੰਗ ਲੇਡੀਜ਼ ਨੇ ਕਲੱਬ ਚੋਣਾਂ ਵਿਚ ਦਿਲਚਸਪੀ ਵਿਖਾਉਣੀ ਸ਼ੁਰੂ ਕੀਤੀ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਨਵੇਂ-ਨਵੇਂ ਚਿਹਰਿਆਂ ਨੇ ਕਲੱਬ ਚੋਣਾਂ ਵਿਚ ਉਤਰਨ ਦੀ ਦਲੇਰੀ ਕਰ ਕੇ ਆਉਣ ਵਾਲੇ ਸਮੇਂ ਵਿਚ ਕਈਆਂ ਲਈ ਰਸਤੇ ਖੋਲ੍ਹ ਦਿੱਤੇ ਹਨ। ਇਸ ਬਦਲਾਅ ਦਾ ਸਿਹਰਾ ਅਚੀਵਰਸ ਗਰੁੱਪ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਵਾਰ 2 ਯੰਗ ਲੇਡੀਜ਼ ਵਿੰਨੀ ਸ਼ਰਮਾ ਅਤੇ ਸ਼ਾਲਿਨੀ ਕਾਲਰਾ ਨੂੰ ਬਤੌਰ ਐਗਜ਼ੀਕਿਊਟਿਵ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ।

ਵਿੰਨੀ ਸ਼ਰਮਾ ਅਤੇ ਸ਼ਾਲਿਨੀ ਕਾਲਰਾ ਨੇ ਭਰੇ ਨਾਮਜ਼ਦਗੀ ਕਾਗਜ਼
ਅਚੀਵਰਸ ਗਰੁੱਪ ਵੱਲੋਂ ਐਗਜ਼ੀਕਿਊਟਿਵ ਅਹੁਦੇ ਦੀ ਉਮੀਦਵਾਰ ਵਿੰਨੀ ਸ਼ਰਮਾ ਅਤੇ ਸ਼ਾਲਿਨੀ ਕਾਲਰਾ ਨੇ ਬੀਤੇ ਦਿਨ ਆਪਣੇ ਨਾਮਜ਼ਦਗੀ ਕਾਗਜ਼ ਏ. ਆਰ. ਓ. ਪੁਨੀਤ ਸ਼ਰਮਾ ਸਾਹਮਣੇ ਦਾਖਲ ਕੀਤੇ। ਇਸ ਮੌਕੇ ਅਚੀਵਰਸ ਗਰੁੱਪ ਦੇ ਉੱਪਰਲੇ ਚਾਰਾਂ ਅਹੁਦਿਆਂ ਦੇ ਉਮੀਦਵਾਰ ਤਰੁਣ ਸਿੱਕਾ, ਅਮਿਤ ਕੁਕਰੇਜਾ, ਸੌਰਭ ਖੁੱਲਰ ਅਤੇ ਸੁਮਿਤ ਸ਼ਰਮਾ ਤੋਂ ਇਲਾਵਾ ਐਗਜ਼ੀਕਿਊਟਿਵ ਦੇ ਹੋਰ ਉਮੀਦਵਾਰ ਨਿਤਿਨ ਬਹਿਲ ਅਤੇ ਐੱਮ. ਬੀ. ਬਾਲੀ ਵੀ ਮੌਜੂਦ ਰਹੇ। ਭਾਰੀ ਿਗਣਤੀ ਿਵਚ ਯੰਗ ਲੇਡੀਜ਼ ਨੇ ਦੋਵਾਂ ਉਮੀਦਵਾਰਾਂ ਦੇ ਸਮਰਥਨ ਵਿਚ ਹਾਜ਼ਰ ਰਹਿ ਕੇ ਕਲੱਬ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਨਵਾਂ ਰੰਗ ਭਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ

ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਵਿੰਨੀ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਸਵ. ਵਿਨੋਦ ਸ਼ਰਮਾ (ਬਪੋਰੀਆ ਸਪੋਰਟਸ) ਕਲੱਬ ਦੀ ਸਿਆਸਤ ਿਵਚ ਕਾਫੀ ਸਰਗਰਮ ਰਹਿੰਦੇ ਸਨ ਅਤੇ ਹਮੇਸ਼ਾ ਨੌਜਵਾਨਾਂ ਨੂੰ ਕਲੱਬ ਦੀ ਸਿਆਸਤ ਿਵਚ ਹਿੱਸਾ ਲੈਣ ਤੇ ਕਲੱਬ ਵਿਚ ਨਵੇਂ ਵਿਜ਼ਨ ਲਿਆਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਸ਼ਾਲਿਨੀ ਕਾਲਰਾ ਦਾ ਵੀ ਕਹਿਣਾ ਸੀ ਿਕ ਕਲੱਬ ਵਿਚ ਪਰਿਵਾਰਕ ਮਾਹੌਲ ਲਿਆਉਣ ਲਈ ਔਰਤਾਂ ਦੀ ਉਚਿਤ ਪ੍ਰਤੀਨਿਧਤਾ ਜ਼ਰੂਰੀ ਹੈ। ਉਨ੍ਹਾਂ ਕਲੱਬ ਵਿਚ ਆਉਣ ਵਾਲੇ ਪਰਿਵਾਰਾਂ ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ਲਈ ਆਪਣੇ ਵਿਜ਼ਨ ਬਾਰੇ ਵੀ ਦੱਸਿਆ।

ਓਲਡ ਸਟੂਡੈਂਟਸ ਮੀਟ ’ਚ ਪਹੁੰਚਿਆ ਪ੍ਰੋਗਰੈਸਿਵ ਗਰੁੱਪ, ਕਲੱਬ ਮੈਂਬਰਾਂ ਸਾਹਮਣੇ ਰੱਖਿਆ ਆਪਣਾ ਵਿਜ਼ਨ
ਬੀਤੀ ਰਾਤ ਓਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਇਕ ਪ੍ਰਭਾਵਸ਼ਾਲੀ ਈਵੈਂਟ ਦਾ ਅਾਯੋਜਨ ਕੀਤਾ ਗਿਆ, ਜਿਸ ਦੌਰਾਨ ਪ੍ਰੋਗਰੈਸਿਵ ਗਰੁੱਪ ਦੀ ਟੀਮ ਦੇ ਉਮੀਦਵਾਰ ਸੰਦੀਪ ਬਹਿਲ ਕੁੱਕੀ, ਰਾਜੂ ਵਿਰਕ, ਮੇਜਰ ਕੋਛੜ ਅਤੇ ਅਨੂ ਮਾਟਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਦੇ ਉਮੀਦਵਾਰ ਪ੍ਰੋ. ਵਿਪਨ ਝਾਂਜੀ, ਜਗਜੀਤ ਕੰਬੋਜ, ਰਾਜੀਵ ਬਾਂਸਲ, ਸੁਮਿਤ ਰੱਲ੍ਹਣ, ਐਡਵੋਕੇਟ ਗੁਨਦੀਪ ਸੋਢੀ, ਸ਼ਾਲੀਨ ਜੋਸ਼ੀ ਆਦਿ ਮੌਜੂਦ ਰਹੇ। ਇਸ ਈਵੈਂਟ ਦਾ ਆਯੋਜਨ ਯੂਨੀਸਨ ਗਰੁੱਪ ਦੇ ਰਾਜਕਰਨ ਅਤੇ ਅਮਨਪ੍ਰੀਤ ਤੋਂ ਇਲਾਵਾ ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ, ਸੁਖਵਿੰਦਰ ਸਿੰਘ ਰੂਪਰਾ ਅਤੇ ਪੰਕਜ ਕੱਕੜ ਆਦਿ ਨੇ ਕੀਤਾ ਸੀ। ਇਸ ਈਵੈਂਟ ਦੌਰਾਨ ਜਿਮਖਾਨਾ ਕਲੱਬ ਨਾਲ ਜੁੜੇ ਕਈ ਮੈਂਬਰ ਮੌਜੂਦ ਸਨ, ਜਿਨ੍ਹਾਂ ਨੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।

ਇੰਡਸਟਰੀਅਲ ਖੇਤਰਾਂ ਵਿਚ ਵੋਟਾਂ ਮੰਗਣ ਪਹੁੰਚਿਆ ਅਚੀਵਰਸ ਗਰੁੱਪ
ਅਚੀਵਰਸ ਗਰੁੱਪ ਦੇ ਸਾਰੇ ਉਮੀਦਵਾਰਾਂ ਨੇ ਬੀਤੇ ਦਿਨ ਫੋਕਲ ਪੁਆਇੰਟ ਅਤੇ ਨਾਲ ਲੱਗਦੇ ਉਦਯੋਗਿਕ ਖੇਤਰ ਵਿਚ ਜਾ ਕੇ ਕਲੱਬ ਮੈਂਬਰਾਂ ਤੋਂ ਵੋਟਾਂ ਮੰਗੀਆਂ। ਇਸ ਦੌਰਾਨ ਫੋਕਲ ਪੁਆਇੰਟ ਐਸੋਸੀਏਸ਼ਨ ਵੱਲੋਂ ਇਕ ਪ੍ਰਭਾਵਸ਼ਾਲੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੌਰਾਨ ਅਚੀਵਰਸ ਗਰੁੱਪ ਦੇ ਉਮੀਦਵਾਰ ਤਰੁਣ ਸਿੱਕਾ, ਅਮਿਤ ਕੁਕਰੇਜਾ, ਸੌਰਭ ਖੁੱਲਰ ਅਤੇ ਸੁਮਿਤ ਸ਼ਰਮਾ ਤੋਂ ਇਲਾਵਾ ਐਗਜ਼ੀਕਿਊਟਿਵ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ, ਨਿਤਿਨ ਬਹਿਲ, ਐੱਮ. ਬੀ. ਬਾਲੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਨਰਿੰਦਰ ਸਿੰਘ ਸੱਗੂ, ਅਰਵਿੰਦ ਗੁਪਤਾ, ਨਿਤਿਨ ਕਪੂਰ, ਰਾਜੀਵ ਗੁਪਤਾ ਅਤੇ ਤਜਿੰਦਰ ਭਸੀਨ ਮੌਜੂਦ ਰਹੇ। ਇਸ ਤੋਂ ਇਲਾਵਾ ਗਰੁੱਪ ਦੇ ਉਮੀਦਵਾਰਾਂ ਨੇ ਵਿਕਟਰ ਟੂਲਜ਼ ਜਾ ਕੇ ਅਸ਼ਵਨੀ ਬੱਬੂ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News