NRIs ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ; ਸ਼ੁਰੂ ਕੀਤੀ ਇਹ ਨਵੀਂ ''ਸੇਵਾ''

Monday, Feb 10, 2025 - 05:30 AM (IST)

NRIs ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ; ਸ਼ੁਰੂ ਕੀਤੀ ਇਹ ਨਵੀਂ ''ਸੇਵਾ''

ਜਲੰਧਰ/ਚੰਡੀਗੜ੍ਹ/ਜੈਤੋ (ਧਵਨ, ਅੰਕੁਰ, ਪਰਾਸ਼ਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਐੱਨ.ਆਰ.ਆਈਜ਼ ਦੀਆਂ ਚਿੰਤਾਵਾਂ ਤੇ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਉਨ੍ਹਾਂ ਲਈ ਇਕ ਵ੍ਹਟਸਐਪ ਨੰਬਰ 9056009884 ਲਾਂਚ ਕੀਤਾ ਗਿਆ ਹੈ, ਜਿਸ ਰਾਹੀਂ ਉਹ ਆਪਣੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ।

ਐੱਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਨਾਲ-ਨਾਲ ਪੰਜਾਬ ਪੁਲਸ ਦੇ ਐੱਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਨੂੰ ਭੇਜੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ ਐੱਨ.ਆਰ.ਆਈਜ਼ nri.punjab.gov.in ਵੈੱਬਸਾਈਟ ’ਤੇ ਜਾ ਸਕਦੇ ਹਨ, ਜਿਥੇ ਉਨ੍ਹਾਂ ਨੂੰ ਐੱਨ.ਆਰ.ਆਈ. ਪੁਲਸ ਵਿੰਗ, ਐੱਨ.ਆਰ.ਆਈ. ਸਟੇਟ ਕਮਿਸ਼ਨ ਤੇ ਐੱਨ.ਆਰ.ਆਈ. ਸਭਾ ਸਬੰਧੀ ਵਿਆਪਕ ਜਾਣਕਾਰੀ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ- PUBG ਨੇ ਖ਼ਰਾਬ ਕਰ'ਤਾ ਮੁੰਡੇ ਦਾ ਦਿਮਾਗ਼ ! ਭੈਣ ਨੂੰ ਫ਼ੋਨ ਕਰ ਕੇ ਪਹੁੰਚ ਗਿਆ ਦਰਿਆ ਕੰਢੇ, ਫ਼ਿਰ...

ਪ੍ਰਸ਼ਾਸਨਿਕ ਸੁਧਾਰ ਤੇ ਐੱਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਨ.ਆਰ.ਆਈ. ਮਾਮਲੇ ਵਿਭਾਗ ਵਲੋਂ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਜਨਮ ਦੀ ਲੇਟ ਐਂਟਰੀ, ਪੁਲਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਵਿੱਦਿਅਕ ਯੋਗਤਾ ਸਬੰਧੀ ਸਰਟੀਫਿਕੇਟ, ਡਰਾਈਵਿੰਗ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ, ਵਿਆਹ/ਤਲਾਕ ਦਾ ਸਰਟੀਫਿਕੇਟ, ਡਿਗਰੀ, ਗੋਦ ਲੈਣ ਸਬੰਧੀ ਡੀਡ, ਹਲਫ਼ਨਾਮਾ, ਫਿੰਗਰਪ੍ਰਿੰਟ ਤੇ ਹੋਰ ਸਰਟੀਫਿਕੇਟ ਆਦਿ ਵਰਗੇ ਵੱਖ-ਵੱਖ ਦਸਤਾਵੇਜ਼ਾਂ ਦੇ ਕਾਊਂਟਰਸਾਈਨ/ਤਸਦੀਕੀਕਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਐੱਨ.ਆਰ.ਆਈ. ਆਪਣੇ ਘਰਾਂ ਤੋਂ ਹੀ ਆਪਣੇ ਦਸਤਾਵੇਜ਼ਾਂ ’ਤੇ ਕਾਊਂਟਰਸਾਈਨ ਕਰਵਾਉਣ ਲਈ ਈ-ਸਨਦ ਪੋਰਟਲ ’ਤੇ ਆਨਲਾਈਨ ਬਿਨੈ ਪੱਤਰ ਦੇ ਸਕਦੇ ਹਨ।

ਇਹ ਵੀ ਪੜ੍ਹੋ- ਦਵਾਈ ਲੈਣ ਜਾਂਦੇ ਬੰਦੇ ਦੀ ਰਸਤੇ 'ਚ ਹੀ ਤੜਫ਼-ਤੜਫ਼ ਨਿਕਲੀ ਜਾਨ, ਨਹੀਂ ਦੇਖ ਹੁੰਦਾ ਧਾਹਾਂ ਮਾਰ ਰੋਂਦਾ ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News