ਜਲੰਧਰ : ਸੂਬਾ ਸੁਰੱਖਿਆ ਘਰ 'ਚ ਲੜਕੀ ਨੇ ਕੀਤੀ ਖੁਦਕੁਸ਼ੀ

02/12/2019 1:02:52 AM

ਜਲੰਧਰ,(ਮਰਿਦੁਲ) : ਸੂਬਾ ਸੁਰੱਖਿਆ ਘਰ 'ਚ ਇਕ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 22 ਸਾਲਾ ਲੜਕੀ ਅਲੀਨਾ ਜੋ ਕਿ ਬੀਤੀ 28.ਸਤੰਬਰ ਪਠਾਨਕੋਟ ਪੁਲਸ ਨੂੰ ਲਾਵਾਰਿਸ ਹਾਲਾਤ 'ਚ ਮਿਲੀ ਸੀ। ਜਿਸ ਕਾਰਨ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕਾਫੀ ਭਾਲ ਕੀਤੀ ਪਰ ਉਨ੍ਹਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਪੁਲਸ ਵਲੋਂ ਅਦਾਲਤੀ ਹੁਕਮਾਂ ਮੁਤਾਬਕ ਅਲੀਨਾ ਨੂੰ ਜਲੰਧਰ ਦੇ ਸੂਬਾ ਸੁਰੱਖਿਆ ਘਰ ਭੇਜ ਦਿੱਤਾ ਗਿਆ। ਜਿਥੇ ਉਹ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਰਹਿਣ ਲੱਗ ਪਈ, ਜਿਸ ਕਾਰਨ ਅੱਜ ਉਸ ਵਲੋਂ ਆਪਣੇ ਰੂਮ (ਸੂਬਾ ਸੁਰੱਖਿਆ ਘਰ) 'ਚ ਖੁਦਕੁਸ਼ੀ ਕਰ ਲਈ ਗਈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ 5 ਦੀ ਪੁਲਸ ਤੇ ਡਿਊਟੀ ਮੈਜੀਸਟਰੇਟ ਗਗਨਦੀਪ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।  ਇਸ ਬਾਰੇ ਐਸ. ਐਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  


Related News