ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਨੌਜਵਾਨ, ਮਾਮਲਾ ਦਰਜ
Friday, Nov 27, 2020 - 03:42 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਗਲਾ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਭੈਣ ਦੇ 3 ਬੱਚੇ ਹਨ। ਸਭ ਤੋ ਵੱਡੀ ਲੜਕੀ 12ਵੀਂ ਪਾਸ ਹੈ ਅਤੇ ਉਹ ਹੁਣ ਉਸ ਕੋਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਸਕੂਲ ਜਾਣ ਦੌਰਾਨ ਪਿੰਡ ਉਸਮਾਪੁਰ ਵਾਸੀ ਨੌਜਵਾਨ ਸੰਦੀਪ ਕੁਮਾਰ ਉਸ ਦੀ ਭਾਣਜੀ ਨੂੰ ਤੰਗ-ਪਰੇਸ਼ਾਨ ਕਰਦਾ ਹੈ, ਜਿਸ ਸਬੰਧੀ ਉਕਤ ਨੌਜਵਾਨ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਭਰੋਸਾ ਦਿੱਤਾ ਸੀ ਕਿ ਉਹ ਭਵਿੱਖ 'ਚ ਲੜਕੀ ਨੂੰ ਪਰੇਸ਼ਾਨ ਨਹੀਂ ਕਰੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ
ਉਸ ਨੇ ਦੱਸਿਆ ਕਿ ਬੀਤੀ 24-25 ਦੀ ਰਾਤ ਨੂੰ ਉਸ ਦਾ ਪਰਿਵਾਰ ਅਤੇ ਉਸ ਦੀ ਭਾਣਜੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਂਣ ਲਈ ਆਪਣੇ-ਆਪਣੇ ਕਮਰਿਆਂ 'ਚ ਚਲੇ ਗਏ ਸਨ। ਉਸ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ ਜਦੋਂ ਭਾਣਜੀ ਦਾ ਕਮਰਾ ਵੇਖਿਆ ਤਾਂ ਉਹ ਕਮਰੇ 'ਚ ਨਹੀਂ ਸੀ।
ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ
ਉਸ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੀ ਭਾਣਜੀ ਨੂੰ ਤਲਾਸ਼ ਕਰਦੇ ਰਹੇ ਪਰ ਉਹ ਕਿਧਰੇ ਨਹੀਂ ਮਿਲੀ। ਉਸ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਕਤ ਸੰਦੀਪ ਕੁਮਾਰ ਉਸਦੀ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਖ਼ਿਲਾਫ਼ ਧਾਰਾ 363,366 ਏ. ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ