ਮਾਨਸਿਕ ਪ੍ਰੇਸ਼ਾਨੀ ’ਚ ਗਲਤ ਦਵਾਈ ਨਿਗਲਣ ਨਾਲ ਲਡ਼ਕੀ ਦੀ ਮੌਤ

Monday, Aug 19, 2019 - 01:08 AM (IST)

ਮਾਨਸਿਕ ਪ੍ਰੇਸ਼ਾਨੀ ’ਚ ਗਲਤ ਦਵਾਈ ਨਿਗਲਣ ਨਾਲ ਲਡ਼ਕੀ ਦੀ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਹਿਲਪੁਰ ਅਧੀਨ ਪਿੰਡ ਖੁਸ਼ੀਪੱਦੀ ਦੀ ਰਹਿਣ ਵਾਲੀ 24 ਸਾਲਾ ਹਰਪ੍ਰੀਤ ਦੀ ਬੀਤੀ ਦੇਰ ਰਾਤ ਇਲਾਜ ਦੌਰਾਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮੌਤ ਹੋ ਗਈ। ਸਿਵਲ ਹਸਪਤਾਲ ਵਿਚ ਸੈਲਾ ਖੁਰਦ ਪੁਲਸ ਦੀ ਹਾਜ਼ਰੀ ਵਿਚ ਪਰਿਵਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਡਿਸਕ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ। ਕੱਲ ਗਲਤੀ ਨਾਲ ਉਸ ਨੇ ਕੋਈ ਮਿਆਦ ਪੁੱਗੀ ਦਵਾਈ ਨਿਗਲ ਲਈ। ਤਬੀਅਤ ਵਿਗਡ਼ਦੀ ਦੇਖ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਗਡ਼੍ਹਸ਼ੰਕਰ ਅਤੇ ਬਾਅਦ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਆਏ ਸਨ, ਜਿੱਥੇ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। ਸੈਲਾ ਖੁਰਦ ਪੁਲਸ ਚੌਕੀ ਵਿਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਰਿਵਾਰ ਦੇ ਬਿਆਨ ਦੇ ਆਧਾਰ ’ਤੇ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ।


author

Bharat Thapa

Content Editor

Related News