ਭੇਤ-ਭਰੇ ਹਾਲਾਤ 'ਚ ਲਿਆ ਵਿਦਿਆਰਥਣ ਨੇ ਫਾਹਾ, ਮੌਤ

12/16/2018 7:51:58 PM

ਗੋਰਾਇਆ (ਮੁਨੀਸ਼ ਕੌਸ਼ਲ)— ਗੋਰਾਇਆ ਦੇ ਰਾਮਗੜ੍ਹੀਆ ਮੁਹੱਲਾ ਵਿੱਖੇ 20 ਸਾਲਾਂ ਇੱਕ ਬੀ.ਬੀ. ਏ. ਕਲਾਸ ਦੀ ਵਿਦਿਆਰਥਣ ਵੱਲੋ ਫਾਹਾ ਲਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਸੁਸਾਈਡ ਦਾ ਕੀ ਕਾਰਨ ਹੈ ਇਸ ਦੀ ਜਾਂਚ ਗੋਰਾਇਆ ਪੁਲਸ ਵਲੋਂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਛੋਟੇ ਭਰਾ ਹਰਿੰਦਰ ਜੋ ਕਿ 8ਵੀਂ ਜਮਾਤ 'ਚ ਗੋਰਾਇਆ 'ਚ ਪੜਦਾ ਹੈ ਨੇ ਦੱਸਿਆ ਉਸਦੀ ਵੱਡੀ ਭੈਣ ਵਿਜੇ ਕੁਮਾਰੀ ਪੁੱਤਰੀ ਰਾਜਵੀਰ ਜੋ ਬੀ.ਬੀ.ਏ. ਕਲਾਸ 'ਚ ਪੜਦੀ ਹੈ ਅੱਜ ਦੁਪਹਿਰ ਨੂੰ ਅਚਾਨਕ ਉਸ ਨੂੰ ਘਰ 'ਚ ਨਹੀਂ ਮਿਲੀ। ਜਿਸ ਦੀ ਉਸ ਨੇ ਕਾਫ਼ੀ ਭਾਲ ਕੀਤੀ ਜੋ ਉਸ ਨੂੰ ਬਾਜ਼ਾਰ 'ਚ ਵੀ ਦੇਖਣ ਲਈ ਗਿਆ । ਜਦ ਉਹ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਸਟੋਰ ਰੂਮ ਵਾਲੇ ਕਮਰੇ ਚ ਚੈੱਕ ਕੀਤਾ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਜਿਸ ਨੂੰ ਉਸਨੇ ਜਦੋਂ ਖੋਲਿਆ ਤਾਂ ਅੰਦਰ ਗਾਡਰ ਨਾਲ ਉਸ ਦੀ ਭੈਣ ਦੀ ਲਾਸ਼ ਲਟਕ ਰਹੀ ਸੀ । ਜਿਸ ਨੂੰ ਦੇਖ ਕੇ ਉਹ ਕਾਫ਼ੀ ਡਰ ਤੇ ਸਹਿਮ ਗਿਆ । ਜਿਸ ਦੇ ਰੌਲਾ ਪਾਉਣ ਤੇ ਉਸਦੇ ਨਾਲ ਰਹਿਣ ਵਾਲੇ ਕਿਰਾਏਦਾਰ ਆਏ। ਜਿਨ੍ਹਾਂ ਨੇ ਵਿਜੇ ਕੁਮਾਰੀ ਦੀ ਲਾਸ਼ ਨੂੰ ਉਤਾਰਿਆ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਪਰਮਿੰਦਰ ਸਿੰਘ, ਏ ਐਸ ਆਈ ਜਗਦੀਸ਼ ਰਾਜ ਮੌਕੇ ਤੇ ਆਏ ਜਿਨ੍ਹਾਂ ਨੇ ਜਾਂਚ ਕੀਤੀ ਤੇ ਪੁੱਛ ਗਿੱਛ ਕੀਤੀ । ਥਾਣਾ ਮੁਖੀ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਵਾਸੀ ਪਰਿਵਾਰ ਹੈ ਜੋ ਇੱਥੇ ਕਾਫ਼ੀ ਸਮਾਂ ਤੋਂ ਕਿਰਾਏ ਤੇ ਰਹਿੰਦੇ ਹਨ । ਮ੍ਰਿਤਕ ਵਿਜੇ ਕੁਮਾਰੀ ਤੇ ਉਸ ਦਾ ਛੋਟਾ ਭਰਾ ਦੋਨੋਂ ਕੁਛ ਦਿਨ ਪਹਿਲਾਂ ਹੀ ਆਪਣੇ ਪਿੰਡ ਅਸੂਰ ਜਿਲ੍ਹਾ ਸੁਜਾਨਪੁਰ ਯੂ ਪੀ ਤੋਂ ਵਾਪਿਸ ਆਏ ਸਨ। ਇਹਨਾਂ ਦੇ ਮਾਤਾ ਪਿਤਾ ਦੋਨੋਂ ਪਿੰਡ ਹੀ ਹਨ ਅਤੇ ਮ੍ਰਿਤਕ ਦੀ ਦੋ ਵੱਡੀਆਂ ਭੈਣਾਂ ਵਿਦੇਸ਼ ਚ ਹਨ । ਪੁਲਸ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਸਿਵਲ ਹਸਪਤਾਲ ਫਿਲੌਰ ਰੱਖ ਦਿੱਤਾ ਹੈ । ਜਿਸਦਾ ਸੋਮਵਾਰ ਨੂੰ ਪੋਸਟ ਮਾਰਟਮ ਕਰਵਾ ਕੇ ਉਸਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੇ ਉਨ੍ਹਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ।


Related News