ਗੀਤਾ ਮੰਦਰ ਮਾਡਲ ਟਾਊਨ ਦੇ ਸੁਪਰਵਾਈਜ਼ਰ ਨਾਲ ਕੁੱਟਮਾਰ

11/05/2019 5:13:58 PM

ਜਲੰਧਰ (ਜ.ਬ.)—  ਗੀਤਾ ਮੰਦਰ ਮਾਡਲ ਟਾਊਨ ਦੇ ਸੁਪਰਵਾਈਜ਼ਰ ਰਾਜ ਕੁਮਾਰ ਦੇ ਨਾਲ ਅੱਜ ਦੁਪਹਿਰ 11.30 ਵਜੇ ਮੰਦਰ ਵਿਚ ਕੁਝ ਲੋਕਾਂ ਵਲੋਂ ਕੁੱਟ-ਮਾਰ ਕੀਤੀ ਗਈ, ਜਿਸ ਸਬੰਧੀ ਉਨ੍ਹਾਂ ਐੱਮ. ਐੱਲ. ਆਰ. ਕਟਵਾ ਕੇ ਥਾਣਾ ਨੰਬਰ 6 ਵਿਚ ਜਮ੍ਹਾ ਕਰਵਾ ਦਿੱਤੀ ਹੈ। ਪੁਲਸ ਨੇ ਰਾਜ ਕੁਮਾਰ ਰਾਜੂ ਨੂੰ ਅੱਜ ਬਿਆਨ ਦੇਣ ਲਈ ਬੁਲਾਇਆ ਹੈ।

ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਮੰਦਰ ਕਮੇਟੀ ਦੇ ਪ੍ਰਧਾਨ ਅਰੁਣ ਵਾਲੀਆ ਨੇ ਉਨ੍ਹਾਂ ਨੂੰ ਪੰਡਿਤ ਸੋਮਨਾਥ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਰਚੀਆਂ ਕੱਟਣ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਕੁੱਟ-ਮਾਰ ਕਰਨ ਵਾਲੇ ਲੋਕਾਂ ਨੇ ਉਨ੍ਹਾਂ 'ਤੇ ਦਬਾਅ ਪਾਇਆ ਕਿ ਉਹ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦੇਣ, ਜਿਸ 'ਤੇ ਉਨ੍ਹਾਂ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਪ੍ਰਧਾਨ ਅਰੁਣ ਵਾਲੀਆ ਨਾਲ ਸਿੱਧੀ ਗੱਲ ਕਰ ਲੈਣ, ਪ੍ਰਧਾਨ ਜਿਵੇਂ ਕਹਿਣਗੇ ਉਹ ਉਸ ਤਰ੍ਹਾਂ ਕਰਨ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਨੇ ਉਨ੍ਹਾਂ ਦੀ ਇਕ ਗੱਲ ਨਾ ਸੁਣੀ ਤੇ ਉਨ੍ਹਾਂ ਕੋਲੋਂ 20000 ਰੁਪਏ ਦਾ ਕੈਸ਼ ਵੀ ਖੋਹ ਲਿਆ, ਨਾਲ ਹੀ ਉਨ੍ਹਾਂ ਦਾ ਮੋਬਾਇਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਢਿੱਡ 'ਚ ਲੱਤਾਂ ਮਾਰੀਆਂ। ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਕਿ ਕੁੱਟਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


shivani attri

Content Editor

Related News