ਗੜ੍ਹਦੀਵਾਲਾ ’ਚ ਕੋਰੋਨਾ ਨੇ ਫਿਰ ਦਿੱਤੀ ਦਸਤਕ,2 ਕੇਸ ਆਏ ਪਾਜ਼ੇਟਿਵ

03/05/2021 4:52:47 PM

ਗੜ੍ਹਦੀਵਾਲਾ (ਭੱਟੀ)-ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਅੱਜ ਕੋਰੋਨਾ ਟੈਸਟ ਸੈਂਪਲਿੰਗ ਦੌਰਾਨ 2 ਕੇਸ ਪਾਜ਼ੇਟਿਵ ਪਾਏ ਗਏ। ਜਾਣਕਾਰੀ ਅਨੁਸਾਰ ਗਡ਼੍ਹਦੀਵਾਲਾ ਸਿਵਲ ਡਿਸਪੈਂਸਰੀ ਵਿਖੇ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ 3 ਰੈਪਿਡ ਐਂਟੀਜਨ ਅਤੇ 24 ਆਰ. ਟੀ. ਸੀ. ਪੀ. ਆਰ. ਟੈਸਟਾਂ ਦੀ ਸੈਂਪਲਿੰਗ ਲਈ ਗਈ ਹੈ ਜਿਸ ਦੌਰਾਨ 2 ਰੈਪਿਡ ਐਂਟੀਜਨ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਜਦਕਿ 24 ਆਰ. ਟੀ. ਸੀ. ਪੀ. ਆਰ, ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਇਸ ਮੌਕੇ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਡੀ ਹੈਲਥ ਟੀਮ ਵੱਲੋਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ, ਮੂਹ ’ਤੇ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਮੇਂ ਅਰਪਿੰਦਰ ਸਿੰਘ ਧਨੋਆ, ਜਗਦੀਪ ਸਿੰਘ,ਮਨਜਿੰਦਰ ਸਿੰਘ,ਸਰਤਾਜ ਸਿੰਘ (ਸਾਰੇ ਹੈਲਥ ਵਰਕਰ), ਪਰਮਜੀਤ ਸਿੰਘ ਫਾਰਮੇਸੀ ਅਫਸਰ, ਪਰਭਜੋਤ ਕੌਰ ਫਾਰਮੇਸੀ ਅਫਸਰ, ਅਸ਼ਵਨੀ ਕੁਮਾਰ, ਸੁਰਿੰਦਰ ਕੌਰ ਏ. ਐੱਨ. ਐੱਮ., ਜਸਵਿੰਦਰ ਕੌਰ ਏ. ਐੱਨ. ਐੱਮ., ਮਨਪ੍ਰੀਤ ਕੌਰ ਸੀ. ਐੱਚ. ਓ. ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ


shivani attri

Content Editor

Related News