ਏ. ਸੀ. ਮਾਰਕੀਟ ਸਥਿਤ ਦਫਤਰ ''ਚ ਜੂਆ ਖੇਡਦੇ 6 ਜੁਆਰੀਏ ਗ੍ਰਿਫਤਾਰ

Thursday, Feb 27, 2020 - 02:30 PM (IST)

ਏ. ਸੀ. ਮਾਰਕੀਟ ਸਥਿਤ ਦਫਤਰ ''ਚ ਜੂਆ ਖੇਡਦੇ 6 ਜੁਆਰੀਏ ਗ੍ਰਿਫਤਾਰ

ਜਲੰਧਰ (ਜ.ਬ.)— ਥਾਣਾ ਨੰ. 4 ਦੇ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਏ. ਸੀ. ਮਾਰਕੀਟ ਜਿਸ ਦੀ 5ਵੀਂ ਮੰਜ਼ਿਲ 'ਤੇ ਬਣੇ ਦਫਤਰ 'ਚ ਜੂਆ ਖੇਡਦੇ 6 ਵਿਅਕਤੀਆਂ ਨੂੰ ਰੰਗੇ ਹੱਥੀਂ ਥਾਣਾ ਨੰ. 4 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 16620 ਰੁਪਏ ਦੀ ਬਰਾਮਦੀ ਹੋਈ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਭਾਰਤ ਭੂਸ਼ਣ ਵਾਸੀ ਸੰਤਰਾ ਮੁਹੱਲਾ ਬਸਤੀ ਸ਼ੇਖ, ਜਸਮੀਤ ਸਿੰੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਸਤੀ ਸ਼ੇਖ, ਯੋਗੇਸ਼ ਕੁਮਾਰ ਪੁੱਤਰ ਰਾਮ ਲਾਲ ਵਾਸੀ ਸੈਦਾਂ ਗੇਟ, ਦੀਪਾ ਪੁੱਤਰ ਲਾਲ ਕੁਮਾਰ ਵਾਸੀ ਰਸਤਾ ਮੁਹੱਲਾ, ਸੁਧੀਰ ਕੁਮਾਰ ਪੁੱਤਰ ਗੁਲਸ਼ਨ ਰਾਏ ਵਾਸੀ ਬਸਤੀ ਗੁਜ਼ਾਂ, ਪ੍ਰਿਤਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੱਕਾ ਬਾਗ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

shivani attri

Content Editor

Related News