ਰੇਲ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਬੱਚਿਆਂ ਦਾ ਕੀਤਾ ਗਿਆ ਅੰਤਿਮ ਸੰਸਕਾਰ

Monday, Nov 28, 2022 - 06:30 PM (IST)

ਰੇਲ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਬੱਚਿਆਂ ਦਾ ਕੀਤਾ ਗਿਆ ਅੰਤਿਮ ਸੰਸਕਾਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਬੀਤੇ ਦਿਨ ਪਿੰਡ ਕਲਿਆਣਪੁਰ ਲੋਹੁੰਡ ਰੇਲਵੇ ਪੁਲ ਰੇਲਵੇ ਟਰੈਕ ਉਪਰ ਸਹਾਰਨਪੁਰ ਤੋਂ ਊਨਾ (ਹਿ. ਪ੍ਰ.) ਨੂੰ ਜਾ ਰਹੀ ਸਵਾਰੀ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਛੋਟੇ-ਛੋਟੇ ਤਿੰਨ ਬੱਚਿਆਂ ਮਹਿੰਦਰ, ਰੋਹਿਤ, ਵਿੱਕੀ ਦੀ ਮੌਤ ਹੋ ਗਈ ਸੀ, ਦਾ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪਤਨੀ ਨਾਲ ਮਿਲ ਛੋਟੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ

ਇਸ ਮੌਕੇ ਦਾਣਾ ਮੰਡੀ ਵਿਖੇ ਰਹਿ ਰਹੇ ਸਮੂਹ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ‘ਆਪ’ ਯੂਥ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜਸਵੀਰ ਸਿੰਘ ਰਾਣਾ, ਸਰਬਜੀਤ ਸਿੰਘ ਭਟੋਲੀ ਪ੍ਰਧਾਨ ਟਰੱਕ ਯੂਨੀਅਨ ਆਦਿ ਹਾਜ਼ਰ ਸਨ। ਇਸ ਮੌਕੇ ‘ਆਪ’ ਦੇ ਜਿਕਮਿੱਕਰ ਸਿੰਘ ਡਾਢੀ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਾਡੇ ਵੱਲੋਂ ਆਪ ਵੀ ਨਿੱਜੀ ਤੌਰ ’ਤੇ ਤੁਹਾਡੀ ਆਰਥਿਕ ਸਹਾਇਤਾ ਕੀਤੀ ਜਾਵੇਗੀ ।

ਇਹ ਖ਼ਬਰ ਵੀ ਪੜ੍ਹੋ : UK ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ


author

Manoj

Content Editor

Related News