ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤੇ ਦੋਸ਼ੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Thursday, Sep 13, 2018 - 04:06 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਪੁਲਸ ਵਲੋਂ ਵੱਖ-ਵੱਖ ਪੁਲਸ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌਡ਼ੇ ਕਰਾਰ ਦਿੱਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵਿੱਢੀ ਜਾ ਰਹੀ ਮੁਹਿੰਮ ਤਹਿਤ ਚੌਕੀ ਜਾਡਲਾ ਦੀ ਪੁਲਸ ਨੇ ਭਗੌਡ਼ਾ ਕਰਾਰ ਦਿੱਤੇ 1 ਦੋਸ਼ੀ ਨੂੰ ਗ੍ਰਿ ਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਨਵਾਂਸ਼ਹਿਰ ਦੇ ਐੱਸ.ਐੱਚ.ਓ.ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਥਾਣ ਸਦਰ ਨਵਾਂਸ਼ਹਿਰ ਵਿਖੇ 2 ਮਾਰਚ 2016 ਨੂੰ ਧਾਰਾ 392,365,427 ਅਤੇ ਐਨੀਮਲ ਟ੍ਰੀਟਿਗ ਕੁਐਲਟੀ ਐਕਟ 1960 ਤਹਿਤ ਦਰਜ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਮਸਕੀਨ ਉਰਫ ਮੀਨ ਪੁੱਤਰ ਕਾਲੂ ਨੂੰ ਭਗੌਡ਼ਾ ਕਰਾਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਚੌਂਕੀ ਇੰਚਾਰਜ਼ ਏ.ਐੱਸ.ਆਈ.ਬਲਦੇਵ ਰਾਜ ਦੀ ਪੁਲਸ ਪਾਰਟੀ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।