ਬੈਂਕ ''ਚੋਂ ਪੈਸੇ ਕਢਵਾਉਣ ਆਈ ਬਜ਼ੁਰਗ ਔਰਤ ਨਾਲ ਸ਼ਾਤਿਰ ਜਨਾਨੀਆਂ ਨੇ ਮਾਰੀ ਠੱਗੀ, 35 ਹਜ਼ਾਰ ਦਾ ਲਾਇਆ ਚੂਨਾ

Tuesday, Dec 12, 2023 - 07:26 PM (IST)

ਬੈਂਕ ''ਚੋਂ ਪੈਸੇ ਕਢਵਾਉਣ ਆਈ ਬਜ਼ੁਰਗ ਔਰਤ ਨਾਲ ਸ਼ਾਤਿਰ ਜਨਾਨੀਆਂ ਨੇ ਮਾਰੀ ਠੱਗੀ, 35 ਹਜ਼ਾਰ ਦਾ ਲਾਇਆ ਚੂਨਾ

ਸੈਲਾ ਖੁਰਦ (ਰਾਜੇਸ਼ ਅਰੋੜਾ) : ਅੱਜ ਦਿਨ-ਦਿਹਾੜੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਪੱਦੀ ਸੂਰਾ ਸਿੰਘ ਵਿਖੇ ਬੈਂਕ ਦੇ ਅੰਦਰ ਹੀ ਇਕ ਬਜ਼ੁਰਗ ਔਰਤ ਦੇ 3 ਅਣਪਛਾਤੀਆਂ ਔਰਤਾਂ ਨੇ 35 ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਰਾਜਿੰਦਰ ਕੌਰ (65) ਪਤਨੀ ਬਲਬੀਰ ਸਿੰਘ ਵਾਸੀ ਪਿੰਡ ਬੀੜਾਂ ਉਕਤ ਬੈਂਕ 'ਚ ਪੈਸੇ ਕਢਵਾਉਣ ਆਈ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਦਾ ਸ਼ਿਕੰਜਾ, ਰਿਸ਼ਵਤਖੋਰੀ ਦੇ 7 ਕੇਸਾਂ 'ਚ 9 ਮੁਲਜ਼ਮ ਨਵੰਬਰ ਮਹੀਨੇ ਗ੍ਰਿਫ਼ਤਾਰ

ਬੈਂਕ 'ਚ ਭੀੜ ਹੋਣ ਕਾਰਨ ਉਸ ਨੂੰ 3 ਅਣਪਛਾਤੀਆਂ ਔਰਤਾਂ ਨੇ ਘੇਰਾ ਜਿਹਾ ਪਾ ਲਿਆ ਤੇ ਉਸ ਦੇ ਜਿਸ ਲਿਫਾਫੇ ਵਿੱਚ 35 ਹਜ਼ਾਰ ਰੁਪਏ ਸਨ, ਉਸ ਨੂੰ ਨਾਲ ਖੜ੍ਹੀ ਇਕ ਹੋਰ ਔਰਤ ਨੇ ਬੜੀ ਹੁਸ਼ਿਆਰੀ ਨਾਲ ਬਲੇਡ ਨਾਲ ਕੱਟ ਕੇ ਉਸ ਵਿੱਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਤੇ ਦੋਵੇਂ ਔਰਤਾਂ ਫਰਾਰ ਹੋ ਗਈਆਂ। ਪੀੜਤ ਔਰਤ ਨੇ ਸੈਲਾ ਪੁਲਸ ਚੋਕੀ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਹੈ ਪਰ ਖ਼ਬਰ ਲਿਖੇ ਜਾਂਣ ਤੱਕ ਪੁਲਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ।


author

Mukesh

Content Editor

Related News