80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ

Tuesday, Jan 02, 2024 - 08:22 PM (IST)

80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਇਕ ਸ਼ਾਤਰ ਦਿਮਾਗ ਠੱਗ ਜੋੜੇ ਨੇ ਸੋਨੇ ਦੇ ਸਿੱਕੇ ਸਸਤੇ ਭਾਅ 'ਤੇ ਵੇਚਣ ਦਾ ਝਾਂਸਾ ਦੇ ਕੇ ਦਾਰਾਪੁਰ ਰੋਡ ਟਾਂਡਾ ਨਿਵਾਸੀ ਬਜ਼ੁਰਗ ਤੋਂ 4 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਠੱਗੀ ਦਾ ਸ਼ਿਕਾਰ ਹੋਏ ਬਜ਼ੁਰਗ ਰਣਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਦਾਰਾਪੁਰ ਰੋਡ ਟਾਂਡਾ ਨੇ ਟਾਂਡਾ ਪੁਲਸ ਨੂੰ ਆਪਣੀ ਸ਼ਿਕਾਇਤ ਦੇ ਕੇ ਮਦਦ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ- ਸਾਲ 2023 'ਚ BSF ਨੇ ਬਰਾਮਦ ਕੀਤੀ 442 ਕਿੱਲੋ ਹੈਰੋਇਨ, 3 ਘੁਸਪੈਠੀਆਂ ਨੂੰ ਕੀਤਾ ਢੇਰ

ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਦਾਰਾਪੁਰ ਰੋਡ 'ਤੇ ਬਾਬਾ ਬੂਟਾ ਭਗਤ ਮਾਰਕੀਟ ਨੇੜੇ ਲੱਕੜ ਦਾ ਆਰਾ ਹੈ। ਕਰੀਬ ਇਕ ਮਹੀਨਾ ਪਹਿਲਾਂ ਉਸ ਕੋਲ ਇਕ ਵਿਅਕਤੀ ਅਤੇ ਇਕ ਔਰਤ ਆਪਣੇ-ਆਪ ਨੂੰ ਨੇੜਲੇ ਦਾਣਾਮੰਡੀ ਦੇ ਵਸਨੀਕ ਦੱਸ ਕੇ ਆਉਣ ਲੱਗੇ ਅਤੇ ਉਹ ਕਈ ਦਿਨਾਂ ਤੋਂ ਉਸ ਕੋਲੋਂ ਲੱਕੜਾਂ ਖਰੀਦਣ ਲਈ ਆਉਂਦੇ ਰਹੇ। ਇਸ ਦੌਰਾਨ ਉਸ ਨੇ ਉਸ ਨੂੰ ਸੋਨੇ ਦਾ ਇਕ ਛੋਟਾ ਸਿੱਕਾ ਦਿਖਾਉਂਦੇ ਹੋਏ ਕਿਹਾ ਕਿ ਉਸ ਕੋਲ ਅਜਿਹੇ ਕਈ ਸਿੱਕੇ ਹਨ, ਜਿਨ੍ਹਾਂ ਨੂੰ ਉਹ ਸਸਤੇ ਮੁੱਲ 'ਤੇ ਵੇਚਣਾ ਚਾਹੁੰਦਾ ਹੈ। ਰਣਜੀਤ ਸਿੰਘ ਉਨ੍ਹਾਂ ਦੀਆਂ ਗੱਲਾਂ ਵਿੱਚ ਉਲਝ ਗਿਆ ਤੇ ਝਾਂਸੇ 'ਚ ਆ ਗਿਆ। 

PunjabKesari

ਇਸ ਦੌਰਾਨ ਜੋੜੇ ਨੇ ਉਸ ਨੂੰ 9 ਦਿਨ ਪਹਿਲਾਂ ਟੈਸਟ ਕਰਵਾਉਣ ਲਈ ਸਿੱਕਾ ਦਿੱਤਾ। ਜਦੋਂ ਉਸ ਨੇ ਸੁਨਿਆਰੇ ਕੋਲੋਂ ਸਿੱਕਾ ਚੈੱਕ ਕਰਵਾਇਆ ਤਾਂ ਇਹ ਸੋਨੇ ਦਾ ਨਿਕਲਿਆ ਅਤੇ ਇਸ ਦੀ ਕੀਮਤ 8 ਹਜ਼ਾਰ ਦੇ ਕਰੀਬ ਪਾਈ ਗਈ। ਜਦੋਂ ਇਸ ਜੋੜੇ ਨੇ ਉਸ ਨੂੰ ਉਹੀ ਸਿੱਕੇ ਸਿਰਫ 500 ਰੁਪਏ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਤਾਂ ਰਣਜੀਤ ਸਿੰਘ ਉਨ੍ਹਾਂ ਦੇ ਜਾਲ ਵਿਚ ਫ਼ਸ ਗਿਆ ਅਤੇ ਉਨ੍ਹਾਂ ਵੱਲੋਂ ਦੱਸੀ ਜਗ੍ਹਾ ਦੇ ਨੇੜੇ ਭੋਗਪੁਰ ਸ਼ੂਗਰ ਮਿੱਲ ਕੋਲ ਸਿੱਕੇ ਖਰੀਦਣ ਲਈ ਪਹੁੰਚ ਗਿਆ। 

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ

ਉੱਥੇ ਮੌਜੂਦ ਜੋੜੇ ਨੇ ਉਸ ਨੂੰ ਕਰੀਬ ਇਕ ਕਿੱਲੋ ਸਿੱਕੇ ਦਿੱਤੇ ਅਤੇ 4 ਲੱਖ 20 ਹਜ਼ਾਰ ਰੁਪਏ ਲੈ ਕੇ ਬਾਕੀ ਰਕਮ ਵੇਚਣ ਤੋਂ ਬਾਅਦ ਦੇਣ ਲਈ ਕਿਹਾ। ਦੋਵੇਂ ਰਣਜੀਤ ਸਿੰਘ ਤੋਂ ਪੈਸੇ ਲੈ ਕੇ ਰਫੂਚੱਕਰ ਹੋ ਗਏ। ਰਣਜੀਤ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਨੇ ਆਪਣਾ ਨਾਂ ਮੋਹਨ ਦੱਸਿਆ ਸੀ। ਜਦੋਂ ਉਸ ਨੇ ਟਾਂਡਾ ਆ ਕੇ ਸੁਨਿਆਰੇ ਨੂੰ ਸਿੱਕੇ ਦਿਖਾਏ ਤਾਂ ਉਹ ਨਕਲੀ ਨਿਕਲੇ। ਧੋਖਾਧੜੀ ਹੋਣ ਤੋਂ ਬਾਅਦ ਜਦੋਂ ਉਸ ਨੇ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਫੋਨ ਬੰਦ ਨਿਕਲੇ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News