UK ਭੇਜਨ ਦਾ ਝਾਂਸਾ ਦੇ ਕੇ ਮਾਰੀ 41 ਲੱਖ ਰੁਪਏ ਦੀ ਠੱਗੀ, ਜਦ ਖੁੱਲ੍ਹਿਆ ਭੇਤ ਦਾ ਉੱਡੇ ਪਰਿਵਾਰ ਦੇ ਹੋਸ਼

Thursday, Oct 10, 2024 - 03:29 PM (IST)

ਨਵਾਂਸ਼ਹਿਰ (ਤ੍ਰਿਪਾਠੀ) —ਯੂ. ਕੇ. ਭੇਜਨ ਦਾ ਝਾਂਸਾ ਦੇ ਕੇ 41.82 ਲੱਖ ਰੁਪਏ ਦੀ ਠੱਗੀ ਕਰਨ ਵਾਲੀ ਮਹਿਲਾ ਟ੍ਰੈਵਲ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਜੀਦ ਭੁਲੱਰ ਥਾਣਾ ਬਿਆਸ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਉਸ ਦੇ ਰਿਸ਼ਤੇਦਾਰ ਨੇ ਟ੍ਰੈਵਲ ਏਜੰਟ ਮੀਨਾਕਸ਼ੀ ਪਤਨੀ ਰਘੁਵੀਰ ਕੁਮਾਰ ਵਾਸੀ ਮੇਹਲੀ ਖ਼ੁਰਦ ਅਹਿਮਦਗੜ੍ਹ ਹਾਲ ਵਾਸੀ ਬਕੱਰਖਾਨਾ ਰੋਡ ਨਵਾਂਸ਼ਹਿਰ ਨਾਲ ਗੱਲਬਾਤ ਕਰਵਾਈ ਸੀ। 

ਉਕਤ ਏਜੰਟ ਨੇ ਉਸ ਨੂੰ 6.35 ਲੱਖ ਰੁਪਏ ਵਿਚ ਯੂ. ਕੇ. ਭੇਜਣ ਅਤੇ ਉੱਤੇ ਡੇਢ ਲੱਖ ਰੁਪਏ ਮਹੀਨੇ ਦੀ ਨੌਕਰੀ ਦਿਲਾਉਣ ਦਾ ਸੌਦਾ ਤੈਆ ਕੀਤਾ ਸੀ। ਉਸ ਨੇ ਦੱਸਿਆ ਉਸ ਨੇ ਉਕਤ ਏਜੰਟ ਨੂੰ ਵੱਖ-ਵੱਖ ਤਾਰੀਖ਼ਾਂ 'ਤੇ 5.07 ਲੱਖ ਰੁਪਏ ਦਿੱਤੇ ਪਰ ਉਸ ਨੇ ਨਾ ਤੋਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। 

ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਧਾਰਮਿਕ ਸਥਾਨ ਨੇੜੇ ਬੈਠੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ

ਉਸ ਨੇ ਦੱਸਿਆ ਕਿ ਉਕਤ ਪੈਸੇ ਉਸ ਨੇ ਅਪਣੇ ਰਿਸ਼ਤੇਦਾਰਾਂ ਤੋ ਉਧਾਰ ਲੈਕੇ ਦਿੱਤੀ ਸੀ। ਉਕਤ ਏਜੰਟ ਦੇ ਘਰ ਜਾਣ ਤੇ ਪੱਤਾ ਲੱਗਾ ਕਿ ਉਹ ਰਾਤੋ ਰਾਤ ਹੀ ਘਰ ਛੱਡ ਕੇ ਚੱਲੀ ਗਈ ਹੈ। ਇਸੇ ਤਰ੍ਹਾ ਉਕਤ ਏਜੰਟ ਨੇ ਭੋਲੀ ਪਤਨੀ ਸੋਨਾ ਰਾਮ ਨਵਾਂਸ਼ਹਿਰ ਤੋ 6.20 ਲੱਖ,ਪਵਨ ਸਿੰਘ ਵਾਸੀ ਔਡ਼ ਤੋ 2.50 ਲੱਖ ਹਰਦੀਪ ਸਿੰਘ ਪਟਿਆਲਾ ਨੇ 3.90 ਲੱਖ ਰੁਪਏ,ਰਵਿੰਦਰ ਸਿੰਘ ਵਾਸੀ ਵਿਆਸ ਨੇ 3.60 ਲੱਖ,ਗੁਰਮੀਤ ਸਿੰਘ ਵਾਸੀ ਸਹੋਤਾ (ਹੁਸ਼ਿਆਰਪੁਰ) ਨੇ 6 ਲੱਖ,ਪ੍ਰਦੀਪ ਕੌਰ ਵਾਸੀ ਕਪੂਰਥਲਾ ਨੇ 3.35 ਲੱਖ, ਦਵਿੰਦਰ ਬੰਗਾ ਵਾਸੀ ਪਦਰਾਨਾ (ਹੁਸ਼ਿਆਰਪੁਰ) ਨੇ 3.10 ਲੱਖ,ਪ੍ਰਭਜੋਤ ਸਿੰਘ ਵਾਸੀ ਲੋਹਗੜ੍ਹ (ਰੋਪੜ) ਨੇ 1 ਲੱਖ, ਨਛਤਰ ਰਾਮ ਵਾਸੀ ਜਲੰਧਰ ਨੇ 1.60 ਲੱਖ ਅਤੇ ਸੁਖਪ੍ਰੀਤ ਸਿੰਘ ਚੰਡੀਗੜ੍ਹ ਨੇ 5.50 ਲੱਖ ਸਣੇ ਕੁੱਲ 41.82 ਲੱਖ ਰੁਪਏ ਏਜੰਟ ਨੂੰ ਦਿੱਤੇ ਸੀ, ਜਿਸ 'ਤੇ ਉਕਤ ਏਜੰਟ ਨੇ ਯੂਕੇ ਦੇ ਹੋਟਲ ਵਿਚ ਵੱਖ-ਵੱਖ ਅਹੁਦਿਆਂ 'ਤੇ ਨੌਕਰੀ ਦਿਲਾਉਣ ਦਾ ਝਾਂਸਾ ਦੇਕਰ ਠੱਗੀ ਕੀਤੀ ਹੈ। ਉਕਤ ਸ਼ਿਕਾਇਤ ਕੀ ਜਾਂਚ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਏਜੰਟ ਮੀਨਾਕਸ਼ੀ ਉਰਫ਼ ਮੀਨੂ ਸ਼ਰਮਾ ਦੇ ਖ਼ਿਲਾਫ਼ ਧਾਰਾ 420, ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਟ

ਇਹ ਵੀ ਪੜ੍ਹੋ- ਸ਼ਰਾਬ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਭਾਰ ਨੇ ਭਰਾ ਦਾ ਕਰ 'ਤਾ ਕਤਲ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News