ਹਾਜੀਪੁਰ ਵਿਖੇ ਫ਼ੌਜ ''ਚ ਭਰਤੀ ਕਰਵਾਉਣ ਨੂੰ ਲੈ ਕੇ ਕੀਤੀ 10 ਲੱਖ ਰੁਪਏ ਦੀ ਠੱਗੀ

03/10/2024 12:37:13 PM

ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਨੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ 2 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਸ੍ਰਿਸ਼ਟਾ ਦੇਵੀ ਪਤਨੀ ਰਾਜਿੰਦਰ ਸਿੰਘ ਵਾਸੀ ਪਿੰਡ ਬਾੜੀ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ’ਚ ਦੱਸਿਆ ਹੈ ਕਿ ਗੋਬਿੰਦ ਸਿੰਘ ਪੁੱਤਰ ਤਾਰਾ ਚੰਦ ਵਾਸੀ ਹੰਦਵਾਲ ਅਤੇ ਮੇਹਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੁੱਲੀਆਂ ਲੁਬਾਣਾ ਪੁਲਸ ਸਟੇਸ਼ਨ ਹਾਜੀਪੁਰ ਨੇ ਉਸ ਦੇ ਲੜਕੇ ਨੂੰ ਫ਼ੌਜ ’ਚ ਭਰਤੀ ਕਰਵਾਉਣ ਦੇ ਨਾਂ ’ਤੇ 4.50 ਲੱਖ ਰੁਪਏ ਦੀ ਠੱਗੀ ਮਾਰੀ ਹੈ I

ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ

ਇਸੇ ਤਰ੍ਹਾਂ ਵਿਜੇ ਕੁਮਾਰੀ ਪਤਨੀ ਮਦਨ ਲਾਲ ਵਾਸੀ ਪਿੰਡ ਰਜਵਾਲ ਨਾਲ ਉਕਤ ਮੁਲਜ਼ਮਾਂ ਨੇ 2.50 ਲੱਖ ਰੁਪਏ, ਸੁਨੀਲ ਕੁਮਾਰ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਰਜਵਾਲ ਨਾਲ 2 ਲੱਖ ਰੁਪਏ ਫੌਜ ਵਿਚ ਭਰਤੀ ਕਰਵਾਉਣ ਅਤੇ ਉਸ ਦੇ ਭਰਾ ਨੂੰ ਸਰਕਾਰੀ ਕਾਲਜ ਤਲਵਾੜਾ ਵਿਖੇ ਦਰਜਾ ਚਾਰ ’ਚ ਭਰਤੀ ਕਰਵਾਉਣ ’ਤੇ ਇੱਕ ਲੱਖ ਰੁਪਏ ਦੀ ਠੱਗੀ ਮਾਰੀ ਹੈ। ਤਲਵਾੜਾ ਪੁਲਸ ਨੇ ਇਸ ਸਬੰਧ ’ਚ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ I

ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News