ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ, 4 ਖਿਲਾਫ ਮਾਮਲਾ ਦਰਜ

11/17/2020 8:26:25 PM

ਹੁਸ਼ਿਆਰਪੁਰ, (ਰਾਕੇਸ਼)- ਥਾਣਾ ਮਾਡਲ ਟਾਊਨ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 70 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਾਈ ਸ਼ਿਕਾਇਤ ਵਿਚ ਪ੍ਰਵੇਸ਼ ਕੁਮਾਰ ਪੁੱਤਰ ਰਵਿੰਦਰ ਕੁਮਾਰ ਨਿਵਾਸੀ ਡੁਗਰੀ ਦਸੂਹਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਪੁੱਤਰ ਮੋਹਨ ਸਿੰਘ ਧਾਮੀ ਨਿਵਾਸੀ ਚਡਿਆਲ ਥਾਣਾ ਬੁੱਲ੍ਹੋਵਾਲ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਬੋਹਨ ਥਾਣਾ ਚੱਬੇਵਾਲ ਨੇ ਉਸ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 70 ਹਜ਼ਾਰ ਰੁਪਏ ਦੀ ਠੱਗੀ ਮਾਰੀ। ਨਾ ਹੀ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ।

ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 3,96,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਾਈ ਸ਼ਿਕਾਇਤ ਵਿਚ ਰੁਚੀ ਬਾਲਾ ਪੁੱਤਰੀ ਸ਼ਿਵਨਾਥ ਨਿਵਾਸੀ ਵਾਰਡ ਨੰਬਰ-10, ਗਲੀ ਨੰਬਰ-2, ਗੁਰੂ ਨਾਨਕ ਨਗਰ ਗੜ੍ਹਸ਼ੰਕਰ ਨੇ ਦੱਸਿਆ ਕਿ ਜੋਗਰਾਜ ਸਿੰਘ ਢੀਂਡਸਾ ਅਤੇ ਮੋਨਾ ਢੀਂਡਸਾ ਪੁਤਰਾਨ ਪ੍ਰੀਤਮ ਸਿੰਘ ਢੀਂਡਸਾ ਨਿਵਾਸੀ ਸੈਕਿੰਡ ਫਲੋਰ, ਅਰਬਨ ਅਸਟੇਟ, ਫੇਸ-2, ਅਰਬਨ ਅਸਟੇਟ ਪਟਿਆਲਾ ਨੇ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 3,96,000 ਦੀ ਠੱਗੀ ਮਾਰੀ। ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਾਂਚ ਦੇ ਬਾਅਦ ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News