ਜਲੰਧਰ: 35 ਲੱਖ ਦੇ ਫਰਾਡ ਕੇਸ ’ਚ ਚੌਂਕੀ ਇੰਚਾਰਜ ’ਤੇ ਮਾਮਲਾ ਦਰਜ, ਫਸ ਸਕਦੇ ਨੇ ਕਈ ਵੱਡੇ ਅਧਿਕਾਰੀ

Friday, Oct 14, 2022 - 05:49 PM (IST)

ਜਲੰਧਰ: 35 ਲੱਖ ਦੇ ਫਰਾਡ ਕੇਸ ’ਚ ਚੌਂਕੀ ਇੰਚਾਰਜ ’ਤੇ ਮਾਮਲਾ ਦਰਜ, ਫਸ ਸਕਦੇ ਨੇ ਕਈ ਵੱਡੇ ਅਧਿਕਾਰੀ

ਜਲੰਧਰ (ਵਰੁਣ)— ਜਲੰਧਰ ਦੀ ਪੁਲਸ ਦੇ ਚੌਂਕੀ ਇੰਚਾਰਜ ਵੱਲੋਂ 35 ਲੱਖ ਦਾ ਗਬਨ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦਰਅਸਲ ਇਸ ਮਾਮਲੇ ’ਚ ਚੌਂਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰਨ ਤੋਂ ਬਾਅਦ ਇਕ ਆਮ ਆਦਮੀ ਪਾਰਟੀ ਦਾ ਵਿਧਾਇਕ ਇਸ ਮਾਮਲੇ ਨੂੰ ਦਬਾਉਣ ’ਚ ਲੱਗਾ ਹੋਇਆ ਹੈ। ਕਿਉਂਕਿ ਇਸ ਵਿਧਾਇਕ ਦਾ ਕਰੀਬੀ ਅਤੇ ਵਿਵਾਦਤ ਰਿਸ਼ਤੇਦਾਰ ਫਰਾਡ ’ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੌਂਕੀ ਇੰਚਾਰਜ ਖ਼ਿਲਾਫ਼ ਰਾਮਾ ਮੰਡੀ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਧਾਰਾ 166, 406 ਦੇ ਨਾਲ-ਨਾਲ ਹੋਰ ਧਰਾਵਾਂ ਵੀ ਲਗਾਈਆਂ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਚੌਂਕੀ ਇੰਚਾਰਜ ਨੂੰ ਪਹਿਲਾਂ ਸੀ. ਆਈ. ਏ. ਸਟਾਫ਼ ’ਚ ਰੱਖਿਆ ਗਿਆ ਸੀ ਪਰ ਵਿਧਾਇਕ ਦੇ ਰਿਸ਼ਤੇਦਾਰ ਦੇ ਫਸਣ ਦੇ ਡਰ ਨਾਲ ਚੌਂਕੀ ਇੰਚਾਰਜ ਨੂੰ ਛੱਡ  ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੇ ਥਾਣੇ ’ਚ ਦਿੱਤੀ ਸ਼ਿਕਾਇਤ, ਕਿਹਾ-ਅੰਮ੍ਰਿਤਪਾਲ ਖ਼ਿਲਾਫ਼ ਬੋਲਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਕੀ ਹੈ ਪੂਰਾ ਮਾਮਲਾ 
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਸਕੂਲ ’ਚੋਂ 36 ਲੱਖ ਕੈਸ਼ ਚੋਰੀ ਹੋ ਗਿਆ ਸੀ। ਉਹ ਚੋਰੀ ਇਕ ਬਿਜਲੀ ਮਕੈਨਿਕ ਨੇ ਕੀਤੀ ਸੀ। ਚੋਰੀ ਹੋਈ ਸਾਰੀ ਰਕਮ ਬਲੈਕਮੇਲ ਸੀ, ਜਿਸ ਦਾ ਪਤਾ ਐੱਸ. ਐੱਚ. ਓ. ਨੂੰ ਜਾਂਚ ’ਚ ਲੱਗ ਗਿਆ। ਇਸੇ ਗੱਲ ਦਾ ਫਾਇਦਾ ਲੈਣ ਲਈ ਐੱਸ. ਐੱਚ. ਓ. ਨੇ ਚੋਰ ਨੂੰ ਟਰੇਸ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਅਤੇ ਚੋਰ ਫੜਿਆ ਵੀ ਗਿਆ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਉਸ ਨੇ ਕਰੀਬ 4 ਲੱਖ ਦੇ ਗਹਿਣੇ ਅਤੇ ਹੋਰ ਸਾਮਾਨ ਖ਼ਰੀਦ ਲਿਆ ਜਦਕਿ ਬਾਕੀ ਦਾ ਕੈਸ਼ ਉਸ ਦੇ ਕੋਲ ਹੈ। ਐੱਸ. ਐੱਚ. ਓ. ਨੂੰ ਇਹ ਵੀ ਪਤਾ ਸੀ ਕਿ 36 ਲੱਖ ’ਚੋਂ ਸਿਰਫ਼ 8 ਲੱਖ ਵ੍ਹਾਈਟ ਮਨੀ ਹੈ। ਥਾਣਾ ਇੰਚਾਰਜ ਨੇ ਉਹ 8 ਲੱਖ ਬਰਾਮਦ ਕਰ ਲਏ ਜਦਕਿ ਜਿਸ 4 ਲੱਖ ਦਾ ਸਾਮਾਨ ਖ਼ਰੀਦਿਆ ਸੀ, ਉਹ ਵੀ ਰਿਕਵਰ ਕਰਕੇ ਬਰਾਮਦਗੀ ’ਚ ਵਿਖਾ ਦਿੱਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

ਐੱਸ. ਐੱਚ. ਓ. ਨੇ ਇਕ ਚੌਂਕੀ ਇੰਚਾਰਜ ਦੇ ਨਾਲ ਮਿਲ ਕੇ ਬਾਕੀ ਦੇ 23 ਲੱਖ ਡਕਾਰ ਲਏ ਪਰ ਇਹ ਗੱਲ ਜ਼ਿਆਦਾ ਸਮੇਂ ਤੱਕ  ਪੁਲਸ ਅਧਿਕਾਰੀਆਂ ਤੋਂ ਨਹੀਂ ਲੁਕ ਸਕੀ। ਜਿਵੇਂ ਹੀ ਅਧਿਕਾਰੀਆਂ ਨੂੰ ਐੱਸ. ਐੱਸ. ਓ. ਦੀ ਇਕ ਕਰਤੂਤ ਬਾਰੇ ਲੱਗਾ ਕਿ ਐੱਸ.ਐੱਸ.ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਹ ਮਾਮਲਾ ਜਾਣਨ ਲਈ ਉੱਚ ਅਧਿਕਾਰੀਆਂ ਨੇ ਉਸ ਚੋਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ ਕਿ ਉਹ ਚੋਰੀ ਦੇ 32 ਲੱਖ ਰੁਪਏ ਐੱਸ. ਐੱਚ. ਓ. ਨੂੰ ਦੇ ਚੁੱਕਿਆ ਹੈ ਜਦਕਿ ਚੋਰੀ ਦੇ 4 ਲੱਖ ਦਾ ਜੋ ਸਾਮਾਨ ਖ਼ਰੀਦਿਆ ਸੀ, ਉਹ ਵੀ ਪੁਲਸ ਦੇ ਕੋਲ ਹੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਤਾਂ ਜਲੰਧਰ ਪੁਲਸ ਦੇ ਕਈ ਵੱਡੇ ਅਧਿਕਾਰੀਆਂ ਦੀ ਪੋਲ ਖੁੱਲ੍ਹ ਸਕਦੀ ਹੈ। 

ਇਹ ਵੀ ਪੜ੍ਹੋ:  ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

 ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News