ਬੈਂਕ ਖਾਤੇ ’ਚੋਂ 35 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ

Monday, Mar 06, 2023 - 05:04 PM (IST)

ਬੈਂਕ ਖਾਤੇ ’ਚੋਂ 35 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ)- ਧੋਖੇ ਨਾਲ ਬੈਂਕ ਖ਼ਾਤੇ ਵਿਚ 35 ਹਜ਼ਾਰ ਰੁਪਏ ਦੀ ਰਕਮ ਟਰਾਂਸਫਰ ਕਰਵਾਉਣ ਦੇ ਦੋਸ਼ ਵਿਚ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦਿਲਬਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਗੁਣਾਚੌਰ ਥਾਣਾ ਮੁਕੰਦਪੁਰ ਨੇ ਦੱਸਿਆ ਕਿ ਉਸ ਦਾ ਦੋਸਤ ਜਸਵਿੰਦਰ ਸਿੰਘ ਅਮਰੀਕਾ ਵਿਖੇ ਰਹਿੰਦਾ ਹੈ।

ਦੋਸਤ ਦੀ ਫੇਸਬੁਕ ਆਈ. ਡੀ. ਤੋਂ ਉਸ ਦੀ ਆਈ. ਡੀ. ’ਤੇ ਮੈਸੇਜ ਆਇਆ ਕਿ ਉਸ ਦੇ ਕਿਸੇ ਜਾਣ ਪਛਾਣ ਵਾਲੇ ਰਵੀ ਸ਼ਰਮਾ ਨੂੰ 35 ਹਜ਼ਾਰ ਰੁਪਏ ਦੀ ਲੋੜ ਹੈ। ਮੈਸੇਜ ਵਿਚ ਨੰਬਰ ’ਤੇ ਗੂਗਲ ਪੇਅ ਰਾਹੀਂ ਉਕਤ ਰਕਮ ਭੇਜਣ ਲਈ ਕਿਹਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਨੰਬਰ ’ਤੇ ਗੂਗਲ ਪੇਅ ਰਕਮ ਸੈਂਡ ਨਾ ਹੋਣ ’ਤੇ ਉਕਤ ਕਾਲਰ ਰਾਹੀਂ ਦੂਜਾ ਨੰਬਰ ਭੇਜਿਆ ਗਿਆ ਪਰ ਉਸ ’ਤੇ ਰਕਮ ਨਹੀਂ ਭੇਜੀ ਗਈ, ਜਿਸ ਉਪਰੰਤ ਉਸ ਨੇ ਉਸ ਵੱਲੋਂ ਦਿੱਤੇ ਗਏ ਬੈਂਕ ਖ਼ਾਤੇ ਵਿਚ 35 ਹਜ਼ਾਰ ਰੁਪਏ ਦੀ ਰਕਮ ਭੇਜ ਦਿੱਤੀ। 

ਇਹ ਵੀ ਪੜ੍ਹੋ : ਇਨ੍ਹਾਂ ਇਮੀਗਰੇਸ਼ਨ ਕੰਸਲਟੈਂਸੀ ਤੇ ਆਇਲੈੱਟਸ ਸੈਂਟਰਾਂ ਦੀ ਹੁਣ ਆਵੇਗੀ ਸ਼ਾਮਤ, ਜਲੰਧਰ ਜ਼ਿਲਾ ਪ੍ਰਸ਼ਾਸਨ ਕਰੇਗਾ ਵੱਡੀ ਕਾਰਵਾਈ

ਉਸ ਨੇ ਦੱਸਿਆ ਕਿ ਰਕਮ ਭੇਜਣ ਤੋਂ ਬਾਅਦ ਉਸ ਨੂੰ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ ਤਾਂ ਉਸ ਨੇ ਆਪਣੇ ਦੋਸਤ ਨੂੰ ਅਮਰੀਕਾ ਵਿਖੇ ਫੋਨ ਕਰਕੇ ਗੱਲ ਕੀਤੀ, ਜਿਸ ਨੇ ਦੱਸਿਆ ਕਿ ਉਸ ਨੇ ਕੋਈ ਮੈਸੇਜ ਨਹੀਂ ਕੀਤਾ ਅਤੇ ਨਾ ਹੀ ਕੋਈ ਰਕਮ ਦੀ ਮੰਗ ਕੀਤੀ। ਪੁਲਸ ਨੂੰ ਦਿੱਤੀ ਸ਼ਿਕਾਇਤ ਦੇਣ ਤੋਂ ਬਾਅਦ ਪਤਾ ਲੱਗਾ ਕਿ ਉਕਤ ਰਕਮ ਨੋਮਤ ਮਨਸੂਲੀ ਪੁੱਤਰ ਨਾਜ਼ਿਮ ਮਨਸੂਰੀ ਵਾਸੀ ਮਧੁਵਾਣੀ ਬਿਹਾਰ ਦੇ ਖਾਤੇ ਵਿਚ ਟਰਾਂਸਫਰ ਹੋਈ ਹੈ। ਜਾਂਚ ਅਫ਼ਸਰ ਦੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਮੁਕੰਦਪੁਰ ਦੀ ਪੁਲਸ ਨੇ ਰਿਪੂ ਬਿਨ ਪੁੱਤਰ ਪ੍ਰਭੂ ਬਿਨ ਅਤੇ ਨੋਮਤ ਮਨਸੂਲੀ ਪੁੱਤਰ ਨਾਜ਼ਿਮ ਮਨਸੂਲੀ ਖ਼ਿਲਾਫ਼ ਧਾਰਾ 420 ਅਤੇ ਇਨਫੋਰਮੇਸ਼ਨ ਟੈਕਨਾਲਾਜੀ ਐਕਟ 2000 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News