ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ 11 ਲੱਖ ਰੁਪਏ ਦੀ ਨਕਦੀ ਹੜੱਪੀ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Sunday, Jul 30, 2023 - 02:32 PM (IST)
ਕਪੂਰਥਲਾ (ਭੂਸ਼ਣ/ਮਲਹੋਤਰਾ)-ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ ਇਕ ਲਡ਼ਕੇ ਤੋਂ 11 ਲੱਖ ਰੁਪਏ ਦੀ ਨਕਦੀ ਹੜੱਪਣ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਮੁਲਜਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਸ਼ਮਾ ਰਾਣੀ ਪਤਨੀ ਜੋਗਿੰਦਰ ਕੁਮਾਰ ਵਾਸੀ ਰੇਲ ਕੋਚ ਫੈਕਟਰੀ ਹੁਸੈਨਪੁਰ ਨੇ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ 12 ਦਸੰਬਰ 2014 ਨੂੰ ਉਸ ਦੇ ਪਤੀ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਕਈ ਸਾਲਾਂ ਤੱਕ ਉਸ ਦੀ ਨਜ਼ਰ ਸਿਰਫ਼ 10 ਫ਼ੀਸਦੀ ਕੰਮ ਕਰਦੀ ਹੈ। ਨੌਕਰੀ ਦੌਰਾਨ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਕਰੀਬ 25 ਲੱਖ ਰੁਪਏ ਫੰਡ ਖਾਤੇ ਵਿਚ ਆਏ, ਜੋ ਉਸ ਦੀ ਕੁੜੀ ਨੇ ਉਸ ਤੋਂ ਦਸਤਖ਼ਤ ਕਰਵਾ ਕੇ ਸਾਰੀ ਰਕਮ ਕਢਵਾ ਲਈ ਅਤੇ ਉਸ ਦੀ ਕਮਜ਼ੋਰ ਨਜ਼ਰ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਤਰਸ ਦੇ ਆਧਾਰ ’ਤੇ ਮਿਲਣ ਵਾਲੀ ਨੌਕਰੀ ਖ਼ੁਦ ਪ੍ਰਾਪਤ ਕਰ ਲਈ।
ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ
ਇਸ ਦੌਰਾਨ ਉਸ ਨੂੰ ਸੁਸ਼ੀਲ ਕੁਮਾਰ ਟਿੰਕਾ ਪੁੱਤਰ ਓਮ ਪ੍ਰਕਾਸ਼ ਵਾਸੀ ਭਗਤਪੁਰਾ ਫਗਵਾੜਾ ਨਾਂ ਦਾ ਵਿਅਕਤੀ ਮਿਲਿਆ, ਜਿਸ ਨੂੰ ਜਦੋਂ ਉਸ ਨੇ ਆਪਣੀ ਕੁੜੀ ਵੱਲੋਂ ਕੀਤੀ ਧੋਖਾਧੜੀ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਹ ਚਿੰਤਾ ਨਾ ਕਰੇ, ਮੈਂ ਤੁਹਾਡੇ ਮੁੰਡੇ ਨੂੰ ਨੌਕਰੀ ’ਤੇ ਰਖਵਾ ਦੇਵਾਂਗਾ, ਜਿਸ ’ਤੇ 8 ਲੱਖ ਰੁਪਏ ਦਾ ਖ਼ਰਚਾ ਆਵੇਗਾ। ਜੇਕਰ ਤੁਸੀਂ ਆਪਣੀ ਪੈਨਸ਼ਨ ਵਧਾਉਣਾ ਚਾਹੁੰਦੇ ਹੋ ਤਾਂ 3 ਲੱਖ ਰੁਪਏ ਹੋਰ ਲੱਗਣਗੇ, ਜਿਸ ’ਤੇ ਉਸ ਨੇ 11 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਤੇ ਸਾਰੀ ਰਕਮ ਸੁਸ਼ੀਲ ਕੁਮਾਰ ਟਿੰਕਾ ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਦਿੱਤੀ, ਜਿਸ ਤੋਂ ਬਾਅਦ ਨਾ ਤਾਂ ਸੁਸ਼ੀਲ ਕੁਮਾਰ ਤੇ ਨਾ ਹੀ ਉਸ ਦੇ ਮੁੰਡੇ ਨੂੰ ਨੌਕਰੀ ਲਗਵਾਈ ਅਤੇ ਨਾ ਹੀ 11 ਲੱਖ ਰੁਪਏ ਦੀ ਨਕਦੀ ਵਾਪਸ ਕੀਤੀ।
ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਐੱਸ. ਐੱਸ. ਪੀ. ਅੱਗੇ ਗੁਹਾਰ ਲਗਾਈ ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਦਰ ਕਪੂਰਥਲਾ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਦੌਰਾਨ ਸੁਸ਼ੀਲ ਕੁਮਾਰ ਉਰਫ਼ ਟਿੰਕਾ ’ਤੇ ਲਗਾਏ ਗਏ ਸਾਰੇ ਦੋਸ਼ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤੇ ਸਨ ਹੜ੍ਹ ਨਾਲ ਨਜਿੱਠਣ ਦੇ ਪੂਰੇ ਇੰਤਜ਼ਾਮ, ਜ਼ਿਆਦਾ ਮੀਂਹ ਕਾਰਨ ਵਿਗੜੇ ਹਾਲਾਤ: ਜੌੜਾਮਾਜਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
