ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ, 2 ਖ਼ਿਲਾਫ਼ ਕੇਸ ਦਰਜ
Sunday, Oct 22, 2023 - 01:45 PM (IST)

ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਵੱਲੋਂ ਨੌਕਰੀ ਦਿਵਾਉਣ ਦੇ ਝੂਠੇ ਸਬਜ਼ਬਾਗ ਵਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ’ਤੇ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈI ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਸੁਮਨ ਕੁਮਾਰੀ ਪਤਨੀ ਸੁਖਦੇਵ ਵਾਸੀ ਪਿੰਡ ਬਾੜੀ ਪੁਲਸ ਸਟੇਸ਼ਨ ਤਲਵਾੜਾ ਨੇ ਦੱਸਿਆ ਹੈ ਕਿ ਉਸ ਦੇ ਪਤੀ ਦੀ 2022 ਵਿਚ ਮੌਤ ਹੋ ਗਈ ਸੀ।
ਜਦੋਂ ਉਸ ਦਾ ਪਤੀ ਜਿਊਂਦਾ ਸੀ ਤਾਂ ਉਹ ਅਕਸਰ ਘਰੇਲੂ ਸਾਮਾਨ ਲੈਣ ਲਈ ਕਮਾਹੀ ਦੇਵੀ ਕੰਟੀਨ ਵਿਚ ਜਾਂਦਾ ਸੀ। ਜਿੱਥੇ ਉਸ ਦੇ ਪਤੀ ਦੀ ਮੁਲਾਕਾਤ ਮਹਿੰਦਰ ਸਿੰਘ ਪੁੱਤਰ ਰੱਖਾ ਰਾਮ ਵਾਸੀ ਦਾਤਾਰਪੁਰ ਨਾਲ ਹੋਈ। ਜਿਸ ਨੇ ਉਸ ਨੂੰ ਕਿਹਾ ਉਸ ਦੇ ਦੋਸਤ ਬਖਸ਼ੀਸ਼ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੁਧਾਰ ਨੇੜੇ ਕੋਟ ਖਾਲਸਾ ਜ਼ਿਲਾ ਅਮ੍ਰਿਤਸਰ ਦੇ ਵੱਡੇ ਅਫਸਰਾਂ ਨਾਲ ਕਾਫ਼ੀ ਲਿੰਕ ਹਨ। ਜੇਕਰ ਕਿਸੇ ਨੂੰ ਸਰਕਾਰੀ ਨੌਕਰੀ ’ਤੇ ਲਵਾਉਣਾ ਹੋਵੇਗਾ ਤਾਂ ਦੱਸਣਾ ਜਿਸ ਦੇ 15 ਲੱਖ ਰੁਪਏ ਲਗਣਗੇ।
ਇਹ ਵੀ ਪੜ੍ਹੋ: ਆਫ਼ਤ ਤੋਂ ਪਹਿਲਾਂ ਤੇ ਬਾਅਦ ’ਚ ਕੰਮ ਆਈ ਪੰਜਾਬ ਸਰਕਾਰ ਦੀ ਸੂਝਬੂਝ, ਸਹੀ ਸਾਬਤ ਹੋਇਆ ਇਹ ਫ਼ੈਸਲਾ
ਜਿਸ ’ਤੇ ਉਸ ਦੇ ਪਤੀ ਨੇ ਆਪਣੇ ਲੜਕੇ ਨੂੰ ਸਰਕਾਰੀ ਨੌਕਰੀ ’ਤੇ ਲਗਾਉਣ ਲਈ 8 ਲੱਖ 50 ਹਜ਼ਾਰ ਰੁਪਏ ਮਹਿੰਦਰ ਸਿੰਘ ਨੂੰ ਦਿੱਤੇ। ਮਹਿੰਦਰ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਸਾਡੇ ਲੜਕੇ ਨੂੰ ਕਿਸੇ ਵੀ ਸਰਕਾਰੀ ਨੌਕਰੀ 'ਤੇ ਨਹੀਂ ਲਗਵਾਇਆ। ਉਨ੍ਹਾਂ ਨਾਲ ਉਕਤ ਵਿਅਕਤੀਆਂ ਵੱਲੋਂ ਧੋਖਾਦੇਹੀ ਅਤੇ ਠੱਗੀ ਮਾਰੀ ਹੈ। ਤਲਵਾੜਾ ਪੁਲਸ ਨੇ ਇਸ ਸਬੰਧ ’ਚ ਮੁਕੱਦਮਾ ਨੰਬਰ 73 ਅੰਡਰ ਸੈਕਸ਼ਨ 406,420 ਆਈ. ਪੀ. ਸੀ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ