ਇੰਗਲੈਂਡ ਭੇਜਣ ਦੇ ਨਾਂ ’ਤੇ ਮਾਰੀ 19 ਲੱਖ ਰੁਪਏ ਦੀ ਠੱਗੀ, 2 ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ

Saturday, Jul 06, 2024 - 06:47 PM (IST)

ਇੰਗਲੈਂਡ ਭੇਜਣ ਦੇ ਨਾਂ ’ਤੇ ਮਾਰੀ 19 ਲੱਖ ਰੁਪਏ ਦੀ ਠੱਗੀ, 2 ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ

ਦਸੂਹਾ (ਝਾਵਰ)-ਦਸੂਹਾ ਪੁਲਸ ਨੇ ਟਰੈਵਲ ਏਜੰਟ ਗੁਰਵਿੰਦਰ ਸਿੰਘ ਬਾਜਵਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਗਾਲੋਵਾਲ ਅਤੇ ਕਰਨਦੀਪ ਸੈਣੀ ਵਾਸੀ ਮਨਹੋਤਾ ਦੇ ਵਿਰੁੱਧ 19 ਲੱਖ ਰੁਪਏ ਲੈਣ ਦੇ ਸਬੰਧ ਵਿਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਅਰਗੋਵਾਲ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ।

ਉਸ ਨੇ ਕਿਹਾ ਕਿ ਉਪਰੋਕਤ ਦੋਵਾਂ ਟਰੈਵਲ ਏਜੰਟਾਂ ਨੇ ਵੱਖ-ਵੱਖ ਸਥਾਨਾਂ ’ਤੇ ਬੁਲਾ ਕੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ (2000 ਪੌਂਡ) 19 ਲੱਖ ਰੁਪਏ ਲੈ ਲਏ। ਫਿਰ ਮੁੰਬਈ ਬੁਲਾ ਕੇ ਅਫਰੀਕਾ ਭੇਜ ਦਿੱਤਾ ਅਤੇ ਇੰਗਲੈਂਡ ਨਹੀਂ ਭੇਜਿਆ। ਅਫ਼ਰੀਕਾ ਵਿਖੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੰਜ ਮਹੀਨੇ ਬਾਅਦ ਡਿਪੋਟ ਕਰਕੇ ਭਾਰਤ ਭੇਜ ਦਿੱਤਾ। ਜਿਸ ’ਤੇ 80 ਹਜ਼ਾਰ ਰੁਪਏ ਇਸਦਾ ਹੋਰ ਖ਼ਰਚਾ ਆਇਆ। ਉਪਰੋਕਤ ਟਰੈਵਲ ਏਜੰਟਾਂ ਨੇ ਨਾ ਹੀ ਇਸ ਨੂੰ ਇੰਗਲੈਂਡ ਭੇਜਿਆ ਅਤੇ ਨਾ ਹੀ ਇਸ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ,  SBI ਦੇ ATM ਨੂੰ ਨਿਸ਼ਾਨਾ ਬਣਾ ਕੇ ਨਕਦੀ ਲੈ ਕੇ ਚੋਰ ਹੋਏ ਫਰਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News