ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

Thursday, Feb 20, 2020 - 06:39 PM (IST)

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਰੂਪਨਗਰ (ਵਿਜੇ ਸ਼ਰਮਾ)— ਸਿਟੀ ਪੁਲਸ ਰੂਪਨਗਰ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਮਾਮਲੇ 'ਚ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਭੋਲਾ ਦੇਵੀ ਪਤਨੀ ਦੇਵਰਾਜ ਨਿਵਾਸੀ ਮਾਤਾ ਰਾਣੀ ਮੁਹੱਲਾ ਰੂਪਨਗਰ ਨੇ ਪੁਲਸ ਨੂੰ ਦੱਸਿਆ ਕਿ ਸਾਲ 2018 'ਚ ਉਸ ਦੇ ਲੜਕੇ ਨੂੰ ਸਰਕਾਰੀ ਨੌਕਰੀ ਲਵਾਉਣ ਲਈ ਪ੍ਰਦੀਪ ਕੁਮਾਰ ਨਿਵਾਸੀ ਨਯਾ ਨੰਗਲ ਵਲੋਂ ਭਰੋਸਾ ਦਿੱਤਾ ਗਿਆ ਜਿਸ ਦੇ ਲਈ ਉਸ ਨੇ 1 ਲੱਖ ਰੁ. ਦੀ ਰਾਸ਼ੀ ਵੀ ਪ੍ਰਾਪਤ ਕੀਤੀ ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਉਸ ਦੇ ਲੜਕੇ ਨੂੰ ਨੌਕਰੀ 'ਤੇ ਨਹੀਂ ਲਵਾਇਆ ਅਤੇ 1 ਲੱਖ ਰੁਪੇਅ ਦੀ ਰਾਸ਼ੀ 'ਚੋਂ ਕੇਵਲ 10 ਹਜ਼ਾਰ ਰੁਪਏ ਹੀ ਮੋੜੇ। ਜਦੋਂ ਕਿ ਹੁਣ ਬਾਕੀ ਰਾਸ਼ੀ ਮੋੜੀ ਨਹੀਂ ਜਾ ਰਹੀ। ਸਿਟੀ ਪੁਲਸ ਨੇ ਭੋਲਾ ਦੇਵੀ ਦੀ ਸ਼ਿਕਾਇਤ ਅਤੇ ਡੀ.ਐੱਸ.ਪੀ .ਦੀ ਜਾਂਚ ਉਪਰੰਤ ਪ੍ਰਦੀਪ ਕੁਮਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

shivani attri

Content Editor

Related News