ਮ੍ਰਿਤਕ ਭਰਾ ਦੀ ਪਾਵਰ ਆਫ ਅਟਾਰਨੀ ਦਾ ਇਸਤੇਮਾਲ ਕਰਕੇ ਕੀਤੀ ਧੋਖਾਧੜੀ

01/12/2020 6:35:24 PM

ਨਵਾਂਸ਼ਹਿਰ (ਤ੍ਰਿਪਾਠੀ)— ਮ੍ਰਿਤਕ ਭਰਾ ਦੀ ਪਾਵਰ ਆਫ ਅਟਾਰਨੀ ਦੇ ਆਧਾਰ 'ਤੇ ਪ੍ਰਾਪਰਟੀ ਦਾ ਸੌਦਾ ਕਰਨ ਅਤੇ ਅਦਾਲਤ 'ਚ ਗਲਤ ਹਲਫੀਆ ਬਿਆਨ ਦੇਣ ਦੇ ਦੋਸ਼ ਹੇਠ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਾਭ ਸਿੰਘ ਪੁੱਤਰ ਰਾਜਪਾਲ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੇ ਇਕ ਪ੍ਰਾਪਰਟੀ ਦਾ ਸੌਦਾ ਅਮਰੀਕ ਸਿੰਘ ਨਾਲ ਕੀਤਾ ਸੀ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਪ੍ਰਾਪਰਟੀ ਦਾ ਸੌਦਾ ਗਲਤ ਢੰਗ ਨਾਲ ਹੋਇਆ ਹੈ ਅਤੇ ਅਮਰੀਕ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਹੰਸਰੋ ਨੇ ਆਪਣੇ ਮ੍ਰਿਤਕ ਭਰਾ ਦੀ ਪਾਵਰ ਆਫ ਅਟਾਰਨੀ ਦਾ ਗਲਤ ਇਸਤੇਮਾਲ ਕਰਕੇ ਪ੍ਰਾਪਰਟੀ ਸੇਲ ਕੀਤੀ ਹੈ।

ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. (ਸੀ. ਏ. ਪੀ.) ਰਾਜ ਕੁਮਾਰ ਵੱਲੋਂ ਕਰਨ ਉਪਰੰਤ ਦੱਸਿਆ ਗਿਆ ਕਿ ਉਕਤ ਪ੍ਰਾਪਰਟੀ ਦਾ ਸੌਦਾ 25 ਲੱਖ ਰੁਪਏ ਵਿਚ ਤੈਅ ਹੋਇਆ ਸੀ, ਜਿਸ ਦਾ ਬਿਆਨਾ ਦੇਣ ਤੋਂ ਬਾਅਦ ਖਰੀਦਦਾਰ ਨੇ ਕਈ ਵਾਰ ਰਜਿਸਟਰੀ ਕਰਵਾਉਣ ਦੀ ਤਾਰੀਖ 'ਚ ਵਾਧਾ ਕਰਵਾਇਆ। ਰਿਪੋਰਟ 'ਚ ਦੱਸਿਆ ਕਿ ਮਾਮਲਾ ਬਾਅਦ 'ਚ ਅਦਾਲਤ 'ਚ ਚਲਾ ਗਿਆ, ਜਿੱਥੇ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਹ ਪ੍ਰਾਪਰਟੀ ਮ੍ਰਿਤਕ ਭਰਾ ਦੀ ਪਾਵਰ ਆਫ ਅਟਾਰਨੀ ਦੀ ਗਲਤ ਵਰਤੋਂ ਕਰ ਕੇ ਸੇਲ ਕੀਤੀ ਗਈ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ 'ਚ ਡੀ. ਏ. ਲੀਗਲ ਦੀ ਪ੍ਰਾਪਤ ਕੀਤੀ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਅਮਰੀਕ ਸਿੰਘ ਖਿਲਾਫ ਧਾਰਾ 193, 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News